ਯੂਕ੍ਰੇਨ ਤੋਂ ਵਾਪਸ ਪਰਤਿਆ ਸੁਨਾਮ ਦਾ ਧੀਰਜ, ਮਾਪਿਆਂ ਨੇ ਇੰਝ ਕੀਤਾ ਸੁਆਗਤ (ਤਸਵੀਰਾਂ)
Friday, Mar 04, 2022 - 12:01 PM (IST)
ਸੰਗਰੂਰ (ਪ੍ਰਿੰਸ) : ਯੂਕ੍ਰੇਨ 'ਚ ਰੂਸੀ ਫ਼ੌਜ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਕਾਰਨ ਉੱਥੇ ਪੜ੍ਹਨ ਲਈ ਗਏ ਭਾਰਤੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਲਗਾਤਾਰ ਪਰੇਸ਼ਾਨੀ 'ਚ ਚੱਲ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਲਈ ਭਾਰਤ ਸਰਕਾਰ ਵੱਲੋਂ 'ਆਪਰੇਸ਼ਨ ਗੰਗਾ' ਚਲਾਇਆ ਗਿਆ ਹੈ। ਇਸ ਦੇ ਤਹਿਤ ਹੀ ਯੂਕ੍ਰੇਨ 'ਚ ਫਸੇ ਸੰਗਰੂਰ ਦੇ ਸੁਨਾਮ ਜ਼ਿਲ੍ਹੇ ਦੇ ਧੀਰਜ ਵਰਮਾ ਨੂੰ ਵੀ ਵਾਪਸ ਪੰਜਾਬ ਲਿਆਂਦਾ ਗਿਆ। ਘਰ ਪੁੱਜਣ 'ਤੇ ਪਰਿਵਾਰ ਨੇ ਢੋਲ ਦੀ ਥਾਪ 'ਤੇ ਆਪਣੇ ਪੁੱਤਰ ਦਾ ਸੁਆਗਤ ਕੀਤਾ। ਸੁਨਾਮ ਦਾ ਰਹਿਣ ਵਾਲਾ ਧੀਰਜ ਵਰਮਾ ਸਾਲ 2017 'ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਯੂਕ੍ਰੇਨ ਗਿਆ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ਤੋਂ ਵੱਡੀ ਖ਼ਬਰ : EVM ਸਟਰਾਂਗ ਰੂਮ ਸੈਂਟਰ 'ਚ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ
ਉਸ ਤੋਂ ਬਾਅਦ ਉਹ ਮੁੜ ਭਾਰਤ ਪਰਤ ਆਇਆ ਅਤੇ ਇਸੇ ਸਾਲ 5 ਫਰਵਰੀ ਨੂੰ ਦੁਬਾਰਾ ਫਿਰ ਯੂਕ੍ਰੇਨ ਚਲਾ ਗਿਆ, ਜਿਸ ਤੋਂ ਬਾਅਦ ਉੱਥੇ ਹਾਲਾਤ ਜੰਗ ਵਾਲੇ ਬਣ ਗਏ। ਧੀਰਜ ਦੇ ਮਾਤਾ-ਪਿਤਾ ਬਹੁਤ ਪਰੇਸ਼ਾਨ ਸਨ। ਹੁਣ 'ਆਪਰੇਸ਼ਨ ਗੰਗਾ' ਤਹਿਤ ਜਦੋਂ ਧੀਰਜ ਮੁੜ ਪੰਜਾਬ ਪੁੱਜਿਆ ਤਾਂ ਮਾਪਿਆਂ ਨੇ ਸੁੱਖ ਦਾ ਸਾਹ ਲਿਆ।
ਪੁੱਤਰ ਨੂੰ ਲੈਣ ਲਈ ਉਸ ਦੀ ਮਾਂ ਅਤੇ ਭੈਣ ਏਅਰੋਪਰਟ ਗਈਆਂ, ਜਦੋਂ ਕਿ ਪਿਤਾ ਨੇ ਆਪਣੇ ਪੁੱਤਰ ਦਾ ਸੁਆਗਤ ਆਪਣੇ ਹੀ ਅੰਦਾਜ਼ 'ਚ ਕੀਤਾ ਅਤੇ ਘਰ 'ਚ ਢੋਲ ਵਜਾਇਆ। ਧੀਰਜ ਦੇ ਘਰ ਪੁੱਜਣ 'ਤੇ ਉਨ੍ਹਾਂ ਦੇ ਪੁੱਤਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਆਪਣੇ ਸੀਨੇ ਨਾਲ ਲਾਇਆ ਗਿਆ। ਸਭ ਦੀਆਂ ਅੱਖਾਂ 'ਚ ਖੁਸ਼ੀ ਦੇ ਹੂੰਝ ਝਲਕ ਗਏ।
ਇਹ ਵੀ ਪੜ੍ਹੋ : ਸਮਰਾਲਾ ਤੋਂ ਆਜ਼ਾਦ ਉਮੀਦਵਾਰ ਤੇ ਵਿਧਾਇਕ ਢਿੱਲੋਂ ਨੂੰ ਆਇਆ ਅਟੈਕ, ਹਸਪਤਾਲ 'ਚ ਦਾਖ਼ਲ
ਧੀਰਜ ਨੇ ਦੱਸਿਆ ਕਿ ਜਿਹੜੇ ਬੱਚੇ ਉੱਥੇ ਫਸੇ ਹੋਏ ਹਨ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਉੱਥੇ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਰਹਿਣ-ਸਹਿਣ ਅਤੇ ਖਾਣ-ਪੀਣ ਦੀ ਬਹੁਤ ਦਿੱਕਤ ਹਨ। ਕੀਵ ਅਤੇ ਬਾਕੀ ਸ਼ਹਿਰਾਂ 'ਚ ਫਸੇ ਬੱਚਿਆਂ ਨੂੰ ਸਰਹੱਦ ਤੱਕ ਆਉਣ ਲਈ ਕਈ ਕਿਲੋਮੀਟਰ ਤੱਕ ਦਾ ਪੈਦਲ ਸਫ਼ਰ ਕਰਨਾ ਪੈ ਰਿਹਾ ਹੈ ਅਤੇ ਆਸਾਨੀ ਨਾਲ ਕੋਈ ਬੱਸ ਜਾਂ ਟਰੇਨ ਨਹੀਂ ਮਿਲਦੀ। ਉਸ ਨੇ ਦੱਸਿਆ ਕਿ ਉੱਥੋਂ ਦੇ ਲੋਕ ਵੀ ਕਾਫ਼ੀ ਮਦਦ ਕਰ ਰਹੇ ਹਨ ਅਤੇ ਜੇਕਰ ਕੋਈ ਬੀਮਾਰ ਹੈ ਜਾਂ ਬੇਹੋਸ਼ ਹੋ ਗਿਆ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾ ਰਹੇ ਹਨ। ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਅਜੇ ਵੀ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਸਰਕਾਰ ਵਾਪਸ ਲੈ ਕੇ ਆਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ