'ਰਾਸ਼ਟਰੀ ਚੈਪੀਂਅਨ' ਹਾਰੀ ਆਰਥਿਕਤਾ ਖ਼ਿਲਾਫ਼ ਜੰਗ, ਝੋਨਾ ਲਗਾਉਣ ਲਈ ਹੋਈ ਮਜਬੂਰ
Friday, Jul 02, 2021 - 12:22 PM (IST)
ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ): ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਐਲਾਨ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਇਸ ਦੀ ਸਥਿਤੀ ਬਿਲਕੁੱਲ ਉਲਟ ਹੈ। ਨਵਾਂ ਮਾਮਲਾ ਨਿਹਾਲ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਅੰਤਰਾਸ਼ਟਰੀ ਪੱਧਰ ’ਤੇ ਆਪਣੀ ਖੇ਼ਡ ਦੇ ਝੰਡੇ ਬੁੰਲਦ ਕਰ ਚੁੱਕੀ ਇਕ ਕੁੜੀ ਅਰਸ਼ਦੀਪ ਕੌਰ ਘਰ ਦੀ ਆਰਥਿਕਤਾ ਅੱਗੇ ਝੋਨਾ ਲਗਾਉਣ ਲਈ ਮਜ਼ਬੂਰ ਹੈ।
ਇਹ ਵੀ ਪੜ੍ਹੋ: 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਬੈਂਕ ’ਚੋਂ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਇਲਾਜ ਖੁਣੋਂ ਤੋੜਿਆ ਦਮ
ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਦੀਆਂ ਡੇਢ ਸੌ ਤੋਂ ਵੱਧ ਕੁੜੀਆਂ ਪਹਿਲਵਾਨੀ ਕਰ ਰਹੀਆਂ ਹਨ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਦੇ ਝੰਡੇ ਬੁਲੰਦ ਕਰ ਚੁੱਕੀਆਂ ਹਨ। ਸਾਧਾਰਨ ਕਿਰਤੀ ਪਰਿਵਾਰ ਦੀਆਂ ਇਨ੍ਹਾਂ ਪਹਿਲਵਾਨ ਕੁੜੀਆਂ ’ਚ ਅਰਸ਼ਦੀਪ ਕੌਰ ਨੇ ਸੂਬਾ, ਕੌਮੀ, ਖੇਲੋ ਇੰਡੀਆ ਅਤੇ ਕੌਮਾਂਤਰੀ ਕੁਸ਼ਤੀਆਂ ’ਚ ਸੋਨ ਚਾਂਦੀ ਅਤੇ ਕਾਂਸੀ ਦੇ ਅਨੇਕਾ ਤਮਗੇ ਜਿੱਤੇ ਹਨ। ਅਖਾੜੇ ਦੇ ਕੁਸ਼ਤੀ ਕੋਚ ਹਰਭਜਨ ਸਿੰਘ ਭਜੀ ਨੰਗਲ ਨੇ ਦੱਸਿਆ ਕਿ ਦਲਿਤ ਪਰਿਵਾਰਾਂ ਦੀਆਂ ਕੁੜੀਆਂ ਪੰਜਾਬ ਦਾ ਕੌਮੀ ’ਤੇ ਕੌਮਾਂਤਰੀ ਪੱਧਰ ’ਤੇ ਨਾਂ ਚਮਕਾ ਰਹੀਆਂ ਹਨ।
ਇਹ ਵੀ ਪੜ੍ਹੋ: 2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ
ਅਫ਼ਸੋਸ ਹੈ ਕਿ ਸੋਨ ਪਰੀਆਂ ਆਪਣੇ ਘਰ ਦੀ ਹਾਲਤ ਨਹੀਂ ਸੁਧਾਰ ਸਕੀਆਂ ਅਤੇ ਆਪਣੇ ਘਰਦਿਆਂ ਨਾਲ ਝੋਨਾ ਲਗਵਾਉਣ ਲਈ ਮਜ਼ਬੂਰ ਹਨ। ਅਖਾੜੇ ਨਾਲ ਜੁੜੇ ਸਮਾਜ ਸੇਵੀ ਡਾ. ਹਰਗੁਰਪ੍ਰਤਾਪ ਸਿੰਘ ਅਲਾਇੰਸ ਕਲੱਬ ਦੇ ਡਾ. ਫ਼ਕੀਰ ਮੁਹੰਮਦ, ਮਨਪ੍ਰੀਤ ਅਪੋਲੋ, ਕੈਪਟਨ ਸੁੱਖੀ ਭਾਗੀਕੇ, ਰਾਜਵਿੰਦਰ ਰੌਂਤਾ, ਜੁਗਿੰਦਰ ਸਿੰਘ ਧੂੜਕੋਟ ਅਤੇ ਡਾ. ਸ਼ਿਵ ਆਦਿ ਨੇ ਮੰਗ ਕੀਤੀ ਕਿ ਸਰਕਾਰ ਕਿਰਤੀ ਘਰ ਦੀ ਸੋਨ ਪਰੀਆਂ ’ਤੇ ਅਖਾੜੇ ਦੀਆਂ ਹੋਰ ਕੁੜੀਆਂ ਦੀ ਸਾਰ ਲਵੇ ਤਾਂ ਜੋ ਪਹਿਲਵਾਨ ਕੁੜੀਆਂ ਪੜਾਈ ’ਤੇ ਕੁਸ਼ਤੀ ਨਾ ਵਿਚਕਾਰ ਛੱਡ ਜਾਣ।
ਇਹ ਵੀ ਪੜ੍ਹੋ: ਮੁੜ ਬਰਗਾੜੀ ਮੋਰਚਾ ਲਗਾਉਣ ਗਏ ਸਿਮਰਨਜੀਤ ਸਿੰਘ ਮਾਨ ਸਣੇ ਕਈਆਂ 'ਤੇ ਮਾਮਲਾ ਦਰਜ