ਜਦੋਂ 80 ਸਾਲਾਂ ਦੀ ਬਜ਼ੁਰਗ ਔਰਤ ਸਿੱਧੂ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ...

06/06/2023 12:26:17 PM

ਲੁਧਿਆਣਾ (ਅਨਿਲ) : ਮਹਾਨਗਰ ’ਚ ਸਬ-ਰਜਿਸਟਰਾਰ ਵੈਸਟ ਦੇ ਦਫ਼ਤਰ ’ਚ ਇਕ 80 ਸਾਲਾ ਬਜ਼ੁਰਗ ਔਰਤ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਦੇ ਕਮਰੇ ਦੇ ਬਾਹਰ ਫੁੱਟ-ਫੁੱਟ ਕੇ ਰੋਣ ਲੱਗ ਗਈ। ਜਦੋਂ ਬਜ਼ੁਰਗ ਔਰਤ ਦੇ ਰੋਣ ਦੀ ਆਵਾਜ਼ ਤਹਿਸੀਲਦਾਰ ਸਿੱਧੂ ਤੱਕ ਪੁੱਜੀ ਤਾਂ ਉਹ ਆਪਣੇ ਦਫ਼ਤਰ ਤੋਂ ਬਾਹਰ ਨਿਕਲ ਕੇ ਔਰਤ ਕੋਲ ਪੁੱਜੇ। ਉਕਤ ਬਜ਼ੁਰਗ ਔਰਤ ਸਵਰਣ ਕੌਰ ਪਤਨੀ ਮੋਹਨ ਸਿੰਘ ਨਿਵਾਸੀ ਪਿੰਡ ਤਲਵਾੜਾ ਨੇ ਤਹਿਸੀਲਦਾਰ ਸਿੱਧੂ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਕਰੀਬ 2 ਸਾਲ ਪਹਿਲਾਂ ਉਸ ਦੇ ਪੁੱਤਰ ਮਨਜੀਤ ਸਿੰਘ ਦੀ ਮੌਤ ਵੀ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਸਾਰੀ ਜ਼ਮੀਨ ਵਿਰਾਸਤ ਤਹਿਤ ਉਸ ਦੇ ਪੋਤਰੇ, ਪੋਤਰੀ, ਨੂੰਹ ਅਤੇ ਉਸ ਦੇ ਨਾਂ ’ਤੇ ਹੋਣੀ ਚਾਹੀਦੀ ਸੀ ਪਰ ਉਨ੍ਹਾਂ ਦੀ ਨੂੰਹ ਨੇ ਸਾਰੀ ਜ਼ਮੀਨ ਇਕੱਲੇ ਆਪਣੇ ਨਾਂ ’ਤੇ ਕਰਵਾ ਲਈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ, ਜਾਣੋ ਕੀ ਹੈ ਪੂਰਾ ਮਾਮਲਾ

ਔਰਤ ਨੇ ਦੱਸਿਆ ਕਿ ਉਸ ਨੇ ਕਈ ਸਰਕਾਰੀ ਦਫ਼ਤਰਾਂ ਦੇ ਗੇੜੇ ਕੱਢੇ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਤੋਂ ਬਾਅਦ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੇ ਬਜ਼ੁਰਗ ਔਰਤ ਨੂੰ ਆਪਣੇ ਦਫ਼ਤਰ ’ਚ ਬਿਠਾ ਕੇ ਤਲਵਾੜਾ ਬਾਰਨਹਾੜਾ ਦੇ ਪਟਵਾਰੀ ਨੂੰ ਫੋਨ ਕੀਤਾ ਅਤੇ ਉਕਤ ਸਾਰੀ ਵਸੀਅਤ ਦਾ ਰਿਕਾਰਡ ਲਿਆਉਣ ਲਈ ਕਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਮੁੜ NIA ਦੀ ਛਾਪੇਮਾਰੀ, ਸ਼ਖ਼ਸ ਤੋਂ ਕੀਤੀ ਜਾ ਰਹੀ ਪੁੱਛਗਿੱਛ (ਤਸਵੀਰਾਂ)

ਤਹਿਸੀਲਦਾਰ ਸਿੱਧੂ ਨੇ ਬਜ਼ੁਰਗ ਔਰਤ ਸਵਰਣ ਕੌਰ ਨੂੰ ਭਰੋਸਾ ਦਿਵਾਇਆ ਕਿ ਸਾਰੇ ਮਾਮਲੇ ਦੀ ਜਾਂਚ ਖ਼ੁਦ ਕਰਨਗੇ ਅਤੇ ਬਜ਼ੁਰਗ ਔਰਤ ਨੂੰ ਕਾਨੂੰਨ ਮੁਤਾਬਕ ਉਸ ਦਾ ਹੱਕ ਦਿਵਾਉਣਗੇ, ਜਿਸ ਤੋਂ ਬਾਅਦ ਬਜ਼ੁਰਗ ਔਰਤ ਨੇ ਤਹਿਸੀਲਦਾਰ ਸਿੱਧੂ ਦਾ ਧੰਨਵਾਦ ਕਰਦਿਆਂ ਦਫ਼ਤਰ ’ਚ ਕਾਫੀ ਤਾਰੀਫ਼ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News