ਲੁਧਿਆਣਾ ’ਚ ਸਾਢੇ 13 ਲੱਖ ਘਰੇਲੂ ਗੈਸ ਖਪਤਕਾਰ, ਸਿਰਫ਼ 37 ਫੀਸਦੀ ਨੇ ਹੀ ਕਰਵਾਈ ਈ-ਕੇ. ਵਾਈ. ਸੀ.
Monday, Jun 23, 2025 - 08:36 AM (IST)

ਲੁਧਿਆਣਾ (ਖੁਰਾਣਾ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤੋਂ ਬਾਅਦ ਦੇਸ਼ ਦੀਆਂ 3 ਪ੍ਰਮੁੱਖ ਗੈਸ ਕੰਪਨੀਆਂ ਇੰਡੇਨ ਗੈਸ, ਭਾਰਤ ਗੈਸ ਅਤੇ ਹਿੰਦੂਸਤਾਨ ਗੈਸ ਨਾਲ ਸਬੰਧਤ ਏਜੰਸੀਆਂ ਦੇ ਡੀਲਰਾਂ ਵਲੋਂ ਆਪਣੇ ਘਰੇਲੂ ਗੈਸ ਖਪਤਕਾਰਾਂ ਦੀ ਈ-ਕੇ. ਵਾਈ. ਸੀ. ਕਰਨ ਦੇ ਕੰਮ ਜੰਗੀ ਪੱਧਰ ’ਤੇ ਨਿਪਟਾਇਆ ਜਾ ਰਿਹਾ ਹੈ।
ਹਰ ਘਰੇਲੂ ਗੈਸ ਖਪਤਕਾਰ ਨੂੰ ਆਪਣੀ ਈ-ਕੇ. ਵਾਈ. ਸੀ. ਕਰਵਾਉਣੀ ਲਾਜ਼ਮੀ ਹੈ, ਜਿਸ ਦੇ ਲਈ ਕੇਂਦਰ ਸਰਕਾਰ ਵਲੋਂ 30 ਜੂਨ ਤੱਕ ਦਾ ਅੰਤਿਮ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਜਿਸ ਦੇ ਲਈ ਗੈਸ ਏਜੰਸੀਆਂ ਦੇ ਡਲਿਵਰੀਮੈਨ ਘਰ-ਘਰ ਜਾ ਕੇ ਅਤੇ ਏਜੰਸੀਆਂ ਨਾਲ ਸਬੰਧਤ ਦਫਤਰ ’ਚ ਹਰ ਖਪਤਕਾਰ ਦੀ ਫ੍ਰੀ ਈ-ਕੇ. ਵਾਈ. ਸੀ. ਕੀਤੀ ਜਾ ਰਹੀ ਹੈ ਤਾਂ ਕਿ 30 ਜੂਨ ਤੋਂ ਬਾਅਦ ਸਰਕਾਰ ਵਲੋਂ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖਪਤਕਾਰਾਂ ਦੇ ਗੈਸ ਕੁਨੈਕਸ਼ਨ ਰੱਦ ਨਾ ਕੀਤੇ ਜਾਣ ਅਤੇ ਸਬੰਧਤ ਖਪਤਕਾਰਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਲੈਣ ’ਚ ਕੋਈ ਪ੍ਰੇਸ਼ਾਨੀ ਨਾ ਹੋ ਸਕੇ। ਇਸ ਸਬੰਧ ’ਚ ਗੈਸ ਏਜੰਸੀਆਂ ਦੇ ਡੀਲਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਹਰ ਖਪਤਕਾਰ ਨੂੰ ਫੋਨ ਕਰ ਕੇ ਈ- ਕੇ. ਵਾਈ. ਸੀ. ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਬਾਵਜੂਦ ਇਸ ਦੇ ਘਰੇਲੂ ਗੈਸ ਖਪਤਕਾਰਾਂ ਵਲੋਂ ਈ-ਕੇ. ਵਾਈ. ਸੀ. ਕਰਵਾਉਣ ਸਬੰਧੀ ਜੋ ਨਤੀਜੇ ਸਾਹਮਣੇ ਆਏ ਹਨ, ਉਹ ਹੈਰਾਨ ਕਰ ਦੇਣ ਵਾਲੇ ਹਨ। ਲੋਕਾਂ ਦੀ ਲਾਪ੍ਰਵਾਹੀ ਦਾ ਆਲਮ ਇਹ ਬਣਿਆ ਹੋਇਆ ਹੈ ਕਿ ਗੈਸ ਕੰਪਨੀਆਂ ਦੀ ਰਿਕਾਰਡ ਮੁਤਾਬਕ 22 ਜੂਨ 2025 ਤੱਕ ਸਿਰਫ 37 ਫੀਸਦੀ ਖਪਤਕਾਰਾਂ ਨੇ ਹੀ ਈ- ਕੇ. ਵਾਈ. ਸੀ. ਕਰਵਾਈ ਹੈ। ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜ਼ਿਲੇ ’ਚ ਕੁੱਲ 13.50000 ਲੱਖ ਖਪਤਕਾਰਾਂ ’ਚੋਂ ਸਿਫਰ 499.500 ਖਪਤਕਾਰਾਂ ਨੇ ਹੀ ਈ-ਕੇ. ਵਾਈ. ਸੀ. ਕਰਵਾਈ ਹੈ, ਜਦੋਂਕਿ 850.500 ਅਜੇ ਵੀ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਨ।
ਨਹੀਂ ਦਿੱਤੀ ਜਾਵੇਗੀ ਗੈਸ ਸਿਲੰਡਰ ਦੀ ਸਪਲਾਈ : ਮੁੱਖ ਸਕੱਤਰ
ਲੁਧਿਆਣਾ ਐੱਲ. ਪੀ. ਜੀ. ਡੀਲਰ ਫੈੱਡਰੇਸ਼ਨ ਐਸੋਸੀਏਸ਼ਨ ਦੇ ਮੁੱਖ ਸਕੱਤਰ ਅਰੁਣ ਅਗਰਵਾਲ ਵਲੋਂ ਸਾਫ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਹਰ ਘਰੇਲੂ ਖਪਤਕਾਰ ਨੂੰ ਆਪਣੀ ਈ-ਕੇ. ਵਾਈ. ਸੀ. 30 ਜੂਨ ਤੱਕ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬਾਵਜੂਦ ਇਸ ਦੇ ਲਾਪ੍ਰਵਾਹੀ ਅਪਨਾਉਣ ਵਾਲੇ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਅਸਥਾਈ ਤੌਰ ’ਤੇ ਰੋਕ ਦਿੱਤੀ ਜਾਵੇਗੀ। ਅਰੁਣ ਅਗਰਵਾਲ ਨੇ ਕਿਹਾ ਕਿ ਖਪਤਕਾਰਾਂ ਨੂੰ ਘਰ ਬੈਠੇ ਹੀ ਡਲਿਵਰੀਮੈਨ ਦੀ ਈ-ਕੇ. ਵਾਈ. ਸੀ. ਕਰਨ ਦੀ ਸੁਵਿਧਾ ਪ੍ਰਦਾਨ ਕਰ ਰਹੇ ਹਨ, ਜੋ ਕਿ ਪੂਰੀ ਤਰਾਂ ਨਾਲ ਫ੍ਰੀ ਹੈ, ਬਾਵਜੂਦ ਇਸ ਦੇ ਖਪਤਕਾਰਾਂ ਵਲੋਂ ਸਮੇਂ ਸਿਰ ਈ-ਕੇ. ਵਾਈ. ਸੀ. ਕਰਵਾਉਣ ਦਾ ਕੰਮ ਨਹੀਂ ਨਿਪਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਖਪਤਕਾਰ ਆਪਣੇ ਘਰ ਬੈਠੇ ਮੋਬਾਈਲ ’ਤੇ ਐਪ https//play .google.com/store/apps/details?id=cx.9ndianoil.in ਡਾਊਨਲੋਡ ਕਰ ਕੇ ਈ- ਕੇ. ਵਾਈ. ਸੀ. ਖੁਦ ਵੀ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8