ਹੁਣ ਐਮਰਜੈਂਸੀ ਸਹਾਇਤਾ ਲਈ ਡਾਇਲ ਕਰੋ ਇਹ ਨੰਬਰ
Wednesday, Jul 03, 2019 - 11:21 PM (IST)
ਕਪੂਰਥਲਾ (ਮਹਾਜਨ)-ਪੰਜਾਬ ਦੇ ਸਾਰੇ ਸ਼ਹਿਰਾਂ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵੱਲੋਂ 112 ਫੋਨ ਨੰਬਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਫੋਨ ਨੰਬਰ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਇਹ ਸੇਵਾ 24 ਘੰਟੇ ਦਿਨ ਰਾਤ ਕਿਸੇ ਵੀ ਸਮੇਂ ਕਰਵਾ ਸਕਦੇ ਹੋ। ਇਸ ਦਾ ਇਸ ਪੁਲਸ ਕੰਟਰੋਲ ਰੂਮ ਮੋਹਾਲੀ ਵਿਚ ਸਥਾਪਤ ਕੀਤਾ ਗਿਆ ਹੈ। ਇਸ ਦੇ ਸਬੰਧ ਵਿਚ ਬੁੱਧਵਾਰ ਨੂੰ ਕਪੂਰਥਲਾ ਪੁਲਸ ਵਲੋਂ ਸ਼ਹਿਰ ਦੇ ਵੱਖ -ਵੱਖ ਥਾਵਾਂ 'ਤੇ ਪਬਲਿਕ ਦੀ ਜਾਣਕਾਰੀ ਲਈ 112 ਨੰਬਰ ਪੁਲਸ ਦੀ ਸਹਾਇਤਾ ਲਈ ਡਾਇਲ ਕਰੋ, ਦੇ ਬੋਰਡ ਵੀ ਲਗਾਏ ਗਏ ਹਨ ਪੁਲਸ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਇਸ ਨੰਬਰ ਤੇ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਇੰਚਾਰਜ ਗੁਰਬਚਨ ਸਿੰਘ ਬੰਗੜ ਨੇ ਦੱਸਿਆ ਕਿ 112 ਨੰਬਰ ਐਮਰਜੈਂਸੀ ਪੁਲਸ ਸਹਾਇਤਾ ਦਾ ਪਰਚਾਰ ਸੈਮੀਨਾਰਾਂ 'ਚ ਵਿਦਿਆਰਥੀਆਂ ਨੂੰ ਵੀ ਦਿੱਤਾ ਜਾਵੇਗਾ। ਇਸ ਮੌਕੇ ਐੱਸ. ਆਈ. ਦਰਸ਼ਨ ਸਿੰਘ, ਏ. ਐੱਸ. ਆਈ. ਦਿਲਬਾਗ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਮਲਕੀਤ ਸਿੰਘ ਆਦਿ ਹਾਜ਼ਰ ਸਨ ।