ਕੋਟਭਾਈ ਦੀ ਦਾਣਾ ਮੰਡੀ ''ਚ ਨਹੀਂ ਹੋਈ ਬੋਲੀ
Tuesday, Apr 17, 2018 - 07:49 AM (IST)
ਗਿੱਦੜਬਾਹਾ (ਸੰਧਿਆ) - ਪਿੰਡਾਂ 'ਚ ਬਣੇ ਫੋਕਲ ਪੋਆਇੰਟਾਂ ਵਿਚ ਕਿਸਾਨਾਂ ਵੱਲੋਂ ਲਿਆਂਦੀ ਗਈ ਕਣਕ ਦੀ ਬੋਲੀ ਨਾ ਲੱਗਣ ਕਾਰਨ ਜਿੱਥੇ ਫਸਲ ਰੁਲ ਰਹੀ ਹੈ, ਉੱਥੇ ਹੀ ਕਈ ਦਿਨਾਂ ਤੋਂ ਦਾਣਾ ਮੰਡੀਆਂ 'ਚ ਆਪਣੀ ਫਸਲ ਦੀ ਹੋਣ ਵਾਲੀ ਬੋਲੀ ਲਈ ਕਿਸਾਨ ਵੀ ਖੱਜਲ-ਖੁਆਰ ਹੋ ਰਹੇ ਹਨ।
ਇਸੇ ਤਰ੍ਹਾਂ ਗਿੱਦੜਬਾਹਾ ਦੀ ਦਾਣਾ ਮੰਡੀ 'ਚ 670 ਮੀਟ੍ਰਿਕ ਟਨ ਕਣਕ ਅਣਵਿਕੇ ਹੀ ਪਈ ਹੋਣ ਨਾਲ ਕੁਲ 27 ਦਾਣਾ ਮੰਡੀਆਂ 'ਚ 4,205 ਮੀਟ੍ਰਿਕ ਟਨ ਕਣਕ ਅਣਵਿਕੀ ਪਈ ਹੈ ਅਤੇ ਕੁਲ 380 ਮੀਟ੍ਰਿਕ ਟਨ ਕਣਕ, ਜਿਸ ਦੀ ਗਿੱਦੜਬਾਹਾ ਅਤੇ ਗੂੜ੍ਹੀ ਸੰਘਰ ਦੀਆਂ ਮੰਡੀਆਂ 'ਚ ਬੋਲੀ ਲੱਗੀ ਹੈ, ਉਹ ਅਣਲਿਫਟਿੰਗ ਪਈ ਹੈ।
