10 ਦਿਨ ਪਹਿਲਾਂ ਹੋਇਆ ਸੀ ਵਿਆਹ, ਸੱਜਰੀ ਵਿਆਹੀ ਲਾੜੀ ਨੂੰ ਲੈਣ ਸਹੁਰੇ ਜਾ ਰਹੇ ਨੌਜਵਾਨ ਦੀ ਮੌਤ

Tuesday, Dec 05, 2023 - 11:41 AM (IST)

10 ਦਿਨ ਪਹਿਲਾਂ ਹੋਇਆ ਸੀ ਵਿਆਹ, ਸੱਜਰੀ ਵਿਆਹੀ ਲਾੜੀ ਨੂੰ ਲੈਣ ਸਹੁਰੇ ਜਾ ਰਹੇ ਨੌਜਵਾਨ ਦੀ ਮੌਤ

ਮੋਰਿੰਡਾ (ਧੀਮਾਨ) : ਇੱਥੋਂ ਦੇ ਨਜ਼ਦੀਕੀ ਪਿੰਡ ਸਰਹਾਣਾ ਵਿਖੇ ਇਕ ਨੌਜਵਾਨ ਦੀ ਕਾਰ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦਾ ਹਾਲੇ 10 ਦਿਨ ਪਹਿਲਾਂ ਹੀ ਪਿੰਡ ਰੁੜਕੀ ਹੀਰਾਂ ਦੀ ਕੁੜੀ ਨਾਲ ਵਿਆਹ ਹੋਇਆ ਸੀ। ਉਸੇ ਨੂੰ ਲੈਣ ਲਈ ਉਹ ਰੁੜਕੀ ਹੀਰਾਂ ਲਈ ਜਾ ਰਿਹਾ ਸੀ ਕਿ ਉਸ ਦੀ ਵਰਨਾ ਕਾਰ ਬੇਕਾਬੂ ਹੋਣ ਨਾਲ ਮੰਦਭਾਗਾ ਹਾਦਸਾ ਵਾਪਰ ਗਿਆ, ਜਿਸ ਨੇ ਉਸ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਹਾਦਸਾ ਹੋਣ ਉਪਰੰਤ ਲੋਕਾਂ ਵਲੋਂ ਉਸ ਨੂੰ ਹਾਦਸਾਗ੍ਰਸਤ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸੰਗਰੂਰ ਮਗਰੋਂ ਹੁਣ ਨਕੋਦਰ ਦੇ ਸਕੂਲ 'ਚ ਬੱਚੇ ਪਏ ਬੀਮਾਰ, ਤੁਰੰਤ ਲਿਜਾਇਆ ਗਿਆ ਹਸਪਤਾਲ    

ਇਸ ਸਬੰਧੀ ਪੁਲਸ ਥਾਣਾ ਸਦਰ ਮੋਰਿੰਡਾ ਦੇ ਐੱਸ. ਐੱਚ. ਓ. ਇੰਸ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਟੱਪਰੀਆਂ, ਜ਼ਿਲ੍ਹਾ ਮੋਹਾਲੀ ਆਪਣੇ ਸਹੁਰੇ ਘਰ ਪਿੰਡ ਰੁੜਕੀ ਹੀਰਾਂ ਵਿਖੇ ਆਪਣੀ ਨਵ-ਵਿਆਹੁਤਾ ਪਤਨੀ ਨੂੰ ਲੈਣ ਲਈ ਜਾ ਰਿਹਾ ਸੀ ਕਿ ਉਸ ਦੀ ਵਰਨਾ ਕਾਰ ਕਿਸੇ ਕਾਰਨ ਬੇਕਾਬੂ ਹੋ ਕੇ ਇਕ ਦਰੱਖਤ ਵਿਚ ਜਾ ਵੱਜੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਪੜ ਭੇਜ ਦਿੱਤੀ ਗਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਪਰੋਸਣ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ  

ਉਧਰ ਪਿੰਡ ਰੌਣੀ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਰ ਵਿਚੋਂ ਕੱਢ ਕੇ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਰੁੜਕੀ ਨੇ ਦੱਸਿਆ ਕਿ ਜਗਦੀਪ ਸਿੰਘ ਦਾ ਵਿਆਹ ਉਨ੍ਹਾਂ ਦੀ ਭਤੀਜੀ ਨਾਲ 10 ਦਿਨ ਪਹਿਲਾਂ ਹੋਇਆ ਸੀ। ਉਨ੍ਹਾਂ ਬੜੇ ਦੁਖੀ ਹਿਰਦੇ ਨਾਲ ਕਿਹਾ ਕਿ ਅਜੇ ਤਾਂ ਕੁੜੀ ਦੀ ਮਹਿੰਦੀ ਵੀ ਨਹੀਂ ਸੀ ਉਤਰੀ ਸੀ ਕਿ ਦੋਵੇਂ ਪਰਿਵਾਰਾਂ ਦੀਆਂ ਸਾਰੀਆਂ ਸੱਧਰਾਂ ਮਿੱਟੀ ਵਿਚ ਮਿਲ ਗਈਆਂ।  

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News