ਬੇਰਹਿਮੀ ਨਾਲ ਵੱਢੇ ਗਏ ਨੌਜਵਾਨਾਂ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪੁਲਸ ਨੇ 6 ਘੰਟਿਆਂ ''ਚ ਸੁਲਝਾ ਲਈ ਗੁੱਥੀ
Wednesday, Nov 27, 2024 - 06:00 AM (IST)
ਅਬੋਹਰ (ਸੁਨੀਲ)– ਥਾਣਾ ਪੁਲਸ ਦੀਆਂ ਵੱਖ-ਵੱਖ ਟੀਮਾਂ ਦੇ ਸਾਂਝੇ ਯਤਨਾਂ ਸਦਕਾ ਸ਼ਹਿਰ ਦੇ ਜੇ.ਪੀ. ਪਾਰਕ ’ਚ ਬੈਠੇ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਅਤੇ ਦੂਜੇ ਨੂੰ ਅੱਧਮਰਾ ਕਰ ਕੇ ਸੁੱਟ ਦੇਣ ਦੀ ਗੁੱਥੀ ਸਿਰਫ 6 ਘੰਟੇ ’ਚ ਸੁਲਝਾ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ।
ਜ਼ਿਲ੍ਹਾ ਪੁਲਸ ਕਪਤਾਨ ਵਰਿੰਦਰ ਸਿੰਘ ਬਰਾੜ ਦੀਆਂ ਹਦਾਇਤਾਂ ’ਤੇ ਥਾਣਾ ਅਬੋਹਰ ਦੀਆਂ ਪੁਲਸ ਟੀਮਾਂ ਨੇ ਵੱਖ-ਵੱਖ ਸੂਤਰਾਂ ਰਾਹੀਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਕਤਲ ਦਾ ਕਾਰਨ ਨੌਜਵਾਨਾਂ ਦੀ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਜਾਣਕਾਰੀ ਦਿੰਦਿਆਂ ਪੁਲਸ ਉਪ ਕਪਤਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵੀ ਖੰਨਾ ਦੀ ਦੁਰਗਾ ਨਗਰੀ ਗਲੀ ਨੰ. 2 ਵਾਸੀ ਰਾਹੁਲ ਉਰਫ ਬੋਨਾ ਪੁੱਤਰ ਜੀਤਾ ਸਿੰਘ, ਨਵੀਂ ਅਬਾਦੀ ਗਲੀ ਨੰ. 18 ਵਾਸੀ ਰੋਹਿਤ ਪੁੱਤਰ ਅਸ਼ੋਕ ਕੁਮਾਰ, ਆਰੀਆ ਨਗਰੀ ਵਾਸੀ ਅਮਨ ਪੁੱਤਰ ਹੰਸਰਾਜ ਅਤੇ ਮਨੀ ਉਰਫ ਗੁੱਗਾ ਪੁੱਤਰ ਰਾਜੂ ਵਾਸੀ ਨਵੀ ਆਬਾਦੀ ਨਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ।
ਬੀਤੀ ਰਾਤ ਰਵੀ ਅਤੇ ਉਸ ਦਾ ਦੋਸਤ ਵਿਕਰਮ ਜੇ.ਪੀ. ਪਾਰਕ ’ਚ ਬੈਠੇ ਸ਼ਰਾਬ ਪੀ ਰਹੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਰਵੀ ਨਾਲ ਰੰਜਿਸ਼ ਰੱਖਣ ਵਾਲੇ ਚਾਰ ਨੌਜਵਾਨਾਂ ਨੇ ਰਾਤ ਕਰੀਬ ਸਾਢੇ 10 ਵਜੇ ਤੇਜ਼ਧਾਰ ਹਥਿਆਰਾਂ ਨਾਲ ਪਾਰਕ ’ਚ ਪਹੁੰਚ ਕੇ ਰਵੀ ’ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦੋਂ ਵਿਕਰਮ ਉਥੋਂ ਭੱਜਣ ਲੱਗਾ ਤਾਂ ਹਮਲਾਵਰਾਂ ਨੇ ਉਸ ’ਤੇ ਕਈ ਵਾਰ ਹਮਲਾ ਕੀਤਾ ਅਤੇ ਉਸ ਨੂੰ ਅੱਧਮਰਿਆ ਛੱਡ ਕੇ ਫਰਾਰ ਹੋ ਗਏ। ਫਿਲਹਾਲ ਥਾਣਾ ਨੰ. 2 ਦੀ ਪੁਲਸ ਨੇ ਉਕਤ ਚਾਰ ਨੌਜਵਾਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 'ਘਰੇ ਆਟਾ ਈ ਹੈ ਨੀ...',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e