ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ! ਜਾਰੀ ਹੋ ਗਏ ਸਖ਼ਤ ਹੁਕਮ
Saturday, Feb 22, 2025 - 01:08 PM (IST)

ਲੁਧਿਆਣਾ (ਵਿੱਕੀ): ਪੰਜਾਬ 'ਚ ਮਿਡ ਡੇਅ ਮੀਲ ਸੁਸਾਇਟੀ ਵੱਲੋਂ ਕੁਕ ਤੇ ਹੈਲਪਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਟੇਟ ਮਿਡ ਡੇਅ ਮੀਲ ਸੁਸਾਇਟੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਕੁੱਕ ਜਾਂ ਹੈਲਪਰ ਚੋਣਾਂ ਜਿੱਤ ਚੁੱਕਿਆ ਹੈ ਤਾਂ ਉਹ ਬਤੌਰ ਕੁੱਕ-ਕਮ-ਹੈਲਪਰ ਵਜੋਂ ਸੇਵਾ ਨਹੀਂ ਨਿਭਾਅ ਸਕਦਾ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਮਿਡ ਡੇਅ ਮੀਲ ਸੁਸਾਇਟੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਕੁਕ-ਕਮ-ਹੈਲਪਰਾਂ ਵੱਲੋਂ ਪੰਚਾਇਤੀ ਚੋਣਾਂ ਵਿਚ ਹਿੱਸਾ ਲਿਆ ਗਿਆ ਤੇ ਚੋਣਾਂ ਜਿੱਤਣ ਤੋਂ ਬਾਅਦ ਬਤੌਰ ਪੰਚਾਇਤ ਮੈਂਬਰ ਕੰਮ ਕਰ ਰਹੇ ਹਨ। ਇਸ ਲਈ ਜਿਹੜੇ ਕੁਕ ਕਮ ਹੈਲਪਰ ਪੰਚਾਇਤੀ ਚੋਣਾਂ ਜਿੱਤ ਗਏ ਹਨ, ਉਹ ਮਿਡ ਡੇ ਮੀਲ ਵਿਚ ਕੁਕ ਕਮ ਹੈਲਪਰ ਦੇ ਰੂਪ ਵਿਚ ਸੇਵਾ ਨਹੀਂ ਨਿਭਾਅ ਸਕਦੇ। ਕੁਕ ਕਮ ਹੈਲਪਰ ਪੰਚਾਇਤ ਮੈਂਬਰ ਤੇ ਕੁਕ ਵਜੋਂ ਦੋਨੋ ਡਿਊਟੀਆਂ ਇੱਕੋ ਸਮੇਂ 'ਤੇ ਨਹੀਂ ਕਰ ਸਕਦਾ। ਇਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8