ਨਹਿਰੂ ਗਾਰਡਨ ਸਰਕਾਰੀ ਸਕੂਲ ਵਿਖੇ ਖਾਣੇ ’ਚ ਡਿੱਗੀ ਕਿਰਲੀ, 25 ਬੱਚੇ ਪਹੁੰਚੇ ਹਸਪਤਾਲ

Thursday, Jul 19, 2018 - 06:27 AM (IST)

ਜਲੰਧਰ, (ਸ਼ੋਰੀ)- ਕੰਪਨੀ ਬਾਗ ਚੌਕ ਸਥਿਤ ਨਹਿਰੂ ਗਾਰਡਨ ਸਰਕਾਰੀ ਸਕੂਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਖਾਣੇ ਵਿਚ ਕਿਰਲੀ ਡਿਗਣ  ਕਾਰਨ ਕੁਝ ਬੱਚਿਅਾਂ ਦੀ ਹਾਲਤ ਵਿਗੜਣ ਲੱਗੀ ਤੇ ਕੁਝ ਬੱਚੇ ਉਲਟੀਅਾਂ ਕਰਨ ਲੱਗੇ। ਸਿਵਲ  ਹਸਪਤਾਲ ਪਹੁੰਚੇ ਸਕੂਲ ਦੇ ਕਰੀਬ 25 ਬੱਚਿਅਾਂ ਦਾ ਐਮਰਜੈਂਸੀ ਵਾਰਡ ਵਿਚ ਚੈੱਕਅਪ ਕਰਨ ਦੇ ਨਾਲ ਕੁਝ ਬੱਚਿਅਾਂ ਦਾ ਇਲਾਜ ਕੀਤਾ ਗਿਆ। ਐਮਰਜੈਂਸੀ ਵਿਚ ਤਾਇਨਾਤ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਕੂਲ ਸਟਾਫ ਦਾ ਕਹਿਣਾ ਸੀ ਕਿ ਖਾਣੇ ਵਿਚ ਕਿਰਲੀ ਡਿੱਗੀ ਹੈ ਅਤੇ ਕੁਝ ਬੱਚਿਅਾਂ ਦੀ ਹਾਲਤ ਥੋੜੀ ਖਰਾਬ ਹੋ ਗਈ ਸੀ। ਇਸ ਬਾਰੇ ਸਕੂਲ ਦੇ ਪ੍ਰਿੰਸੀਪਲ ਦੇ ਨੰਬਰ ’ਤੇ ਵਾਰ-ਵਾਰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। 


Related News