2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ
Monday, Jul 20, 2026 - 04:36 PM (IST)
ਫ਼ਰੀਦਕੋਟ (ਸੋਨੂੰ ਚੋਪੜਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 2 ਅਗਸਤ ਨੂੰ ਫਰੀਦਕੋਟ ਆਉਣਗੇ। ਉਹ ਅਖਿਲ ਭਾਰਤੀ ਸਾਂਝਾ ਡੀ. ਐੱਨ. ਟੀ. ਸਮਾਜ ਸੰਗਠਨ ਦੇ ਆਗੂਆਂ ਨੇ ਸਾਦਿਕ ਵਿਚ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣਗੇ। ਇਹ ਜਾਣਕਾਰੀ ਸਮਾਜ ਦੇ ਵਫਦ ਵਿਚ ਸ਼ਾਮਲ ਆਗੂ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂਯੋਧਾ, ਵਾਹਿਗੁਰੂ ਸਿੰਘ ਕਾਬਲਵਾਲਾ ਅਤੇ ਭੋਲਾ ਯਮਲਾ, ਜਸਪਾਲ ਸਿੰਘ ਪੰਜਗਰਾਈ, ਸਰਬਨ ਸਿੰਘ ਪੰਜਗਰਾਈ, ਬੂਟਾ ਸਿੰਘ ਬਾਜੀਗਰ ਅਤੇ ਗੁਰਜੰਟ ਸਿੰਘ ਚੰਨੀਆਂ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਸਮਾਜ ਦੀਆਂ ਮੰਗਾਂ ਲਈ ਉਹ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਆਵਾਜ਼ ਉਠਾ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਮਿਲਨ ਲਈ ਸਮਾਂ ਤੱਕ ਨਹੀਂ ਦੇ ਰਹੇ, ਉਲਟਾ ਜਦੋਂ ਕਿਤੇ ਹਲਕੇ ਵਿਚ ਆਉਣਾ ਹੁੰਦਾ ਹੈ ਤਾਂ ਸਮਾਜ ਦੇ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੰਦੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਰਾਖਵੇਂਕਰਨ ਵਿਚੋਂ ਮਿਲਦਾ 2 ਫੀਸਦੀ ਕੋਟਾ ਵੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਵੀ ਅਤੇ 2 ਅਗਸਤ ਨੂੰ ਪੰਜਾਬ ਦੇ ਸਾਦਿਕ ਵਿਖੇ ਰੈਲੀ ਵਿਚ ਆਉਣ ਦੀ ਹਾਮੀ ਵੀ ਭਰੀ ਹੈ, ਜਿੱਥੇ ਉਨ੍ਹਾਂ ਦੀਆਂ ਮੰਗਾਂ ਬਾਰੇ ਅਹਿਮ ਵਿਚਾਰ ਚਰਚਾ ਕੀਤੀ ਜਾਵੇਗੀ। ਵਫਦ ਵਿਚ ਇਸ ਜੱਸੀ ਬਾਗਵਾਲੀ, ਨੱਥਾ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਬਿਲੂ ਸਿੰਘ ਅਤੇ ਬਲਰਾਜ ਸਿੰਘ ਮਾਹਲਵਾ ਵੀ ਮੌਜੂਦ ਸਨ।
