ਪੰਜਾਬ ਕਾਂਗਰਸ ''ਚ ਪੋਸਟਰ ਵਾਰ: ਵੜਿੰਗ ਦੇ ਹਮਾਇਤੀਆਂ ਵੱਲੋਂ ਫਲੈਕਸਾਂ ਵਾਲੇ ਦੀ ਕੁੱਟਮਾਰ, ਗੱਡੀ ਵੀ ਲੈ ਗਏ!

Monday, Aug 03, 2026 - 06:32 PM (IST)

ਪੰਜਾਬ ਕਾਂਗਰਸ ''ਚ ਪੋਸਟਰ ਵਾਰ: ਵੜਿੰਗ ਦੇ ਹਮਾਇਤੀਆਂ ਵੱਲੋਂ ਫਲੈਕਸਾਂ ਵਾਲੇ ਦੀ ਕੁੱਟਮਾਰ, ਗੱਡੀ ਵੀ ਲੈ ਗਏ!

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ  ਪੋਸਟਰ ਵਾਰ ਸੜਕਾਂ ਉੱਪਰ ਆ ਗਈ ਹੈ। ਵੜਿੰਗ ਵੱਲੋਂ ਆਪਣੇ ਜੱਦੀ ਸ਼ਹਿਰ ਵਿਚ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਬੈਠਕ ਮੌਕੇ ਉਸਦੇ ਕੁੱਝ ਵਿਰੋਧੀਆਂ ਵਿਚ ਸ਼ਹਿਰ ’ਚ ਫਲੈਕਸ ਤੇ ਇਸ਼ਤਿਹਾਰ ਲਾਏ ਜਾ ਰਹੇ ਸਨ ਕਿ ਇਸ ਦੌਰਾਨ ਕਥਿਤ ਤੌਰ ’ਤੇ ਰਾਜਾ ਵੜਿੰਗ ਦੇ ਹਮਾਇਤੀਆਂ ਵੱਲੋਂ ਫਲੈਕਸਾਂ ਵਾਲੇ ਵਾਹਨ ਚਾਲਕ ਦੀ ਕੁੱਟਮਾਰ ਕੀਤੀ ਅਤੇ ਫਲੈਕਸਾਂ ਸਣੇ ਵਾਹਨ ਵੀ ਲੈ ਗਏ। 

PunjabKesari

ਸਿਵਲ ਹਸਪਤਾਲ ’ਚ ਦਾਖਲ ਫਲੈਕਸ ਵਾਹਨ ਚਾਲਕ ਮੰਗਾ ਨੇ ਦੱਸਿਆ ਕਿ ਸੁਭ੍ਹਾ 8 ਕੁ ਵਜੇ ਉਹ ਆਪਣੇ ਸਾਥੀ ਨਾਲ ਕੋਟਕਪੂਰਾ ਰੋਡ ਉਪਰ ਪੀਪਲ ਪੈਟਰੋਲ ਪੰਪ ਦੇ ਕੋਲ ਫਲੈਕਸ ਲਾ ਰਹੇ ਸਨ ਤਾਂ ਅਚਾਨਕ ਕਈ ਗੱਡੀਆਂ ’ਚ ਆਏ ਕਰੀਬ 10-12 ਆਦਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਡਾਂਗ ਨਾਲ ਉਸਦੀ ਕੁੱਟਮਾਰ ਕੀਤੀ। ਉਨ੍ਹਾਂ ਦੇ ਨਾਲ ਮੌਜੂਦ ਜੀਤਾ ਐਮ ਸੀ (ਕਾਂਗਰਸ ਦੇ ਕੌਂਸਲਰ) ਨਾਲ ਵੀ ਹੱਥਾ ਪਾਈ ਕੀਤੀ। ਬਾਅਦ ਵਿੱਚ ਫਲੈਕਸਾਂ ਦਾ ਭਰਿਆ ਛੋਟਾ ਹਾਥੀ ਵੀ ਲੈ ਗਏ। ਗੁਰਮੰਗਤ ਨੇ ਕਿਹਾ ਕਿ ਉਸ ਨੂੰ ਨਾਲ ਬਿਨ੍ਹਾਂ ਵਜ੍ਹਾ ਤੋਂ ਕੁੱਟਮਾਰ ਅਤੇ ਗੱਡੀ ਅਗਵਾ ਕੀਤੀ ਗਈ ਹੈ ਇਸ ਲਈ ਇਨਸਾਫ ਦਿੱਤਾ ਜਾਵੇ।

PunjabKesari

PunjabKesari

ਇਸ ਦੌਰਾਨ ਕੌਂਸਲਰ ਗੁਰਮੀਤ ਸਿੰਘ ਜੀਤਾ ਨੇ ਦੱਸਿਆ ਕਿ ਉਹ ਕਾਂਗਰਸ ਦੀ ਟਿਕਟ ਤੋਂ ਨਗਰ ਕੌਂਸਲ ਦੀ ਚੋਣ ਜਿੱਤਕੇ ਕੌਂਸਲਰ ਬਣਿਆ ਹੈ। ਉਸਨੇ ਅਤੇ ਕੁੱਝ ਹੋਰ ਕਾਂਗਰਸੀ ਵਰਕਰਾਂ ਨੇ ਆਪਣੇ ਜਜ਼ਬਾਤ ਜਾਹਿਰ ਕਰਨ ਲਈ ਇਹ ਫਲੈਕਸ ਬਣਵਾਏ ਹਨ ਅਤੇ ਅੱਜ ਜਦੋਂ ਫਲੈਕਸ ਲਾਏ ਜਾ ਰਹੇ ਸੀ ਤਾਂ ਰਾਜਾ ਵੜਿੰਗ ਹਮਾਇਤੀਆਂ ਨੇ ਉਸ ਉਪਰ ਅਤੇ ਡਰਾਇਵਰ ਉਪਰ ਹਮਲਾ ਕਰ ਦਿੱਤਾ। ਉਸਨੇ ਤਾਂ ਜਾਨ ਬਚਾਅ ਲਈ ਵੀ ਡਰਾਇਵਰ ਤੇ ਸੱਟਾਂ ਵੱਜੀਆਂ। ਉਨ੍ਹਾਂ ਕਿਹਾ ਕਿ ਇਹ ਉਸ ਦੇ ਲੋਕਤੰਤਰੀ ਹੱਕ ਉੱਪਰ ਡਾਕਾ ਹੈ। ਕਾਂਗਰਸ ਦੇ ਇਸ ਅੰਦਰੂਨੀ ਯੁੱਧ ਨੂੰ ਲੈ ਕੇ ਸਿਆਸੀ ਸਫਾਂ ’ਚ ਚਰਚਾ ਬਣੀ ਹੋਈ ਹੈ। ਦੂਜੇ ਪਾਸੇ ਥਾਨਾ ਸਦਰ ਪੁਲੀਸ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲੀਸ ਕੋਲ ਅਜੇ ਤੱਕ ਕੋਈ ਸ਼ਕਾਇਤ ਜਾਂ ਮੈਡੀਕੋ ਲੀਗਲ ਰਿਪੋਰਟ ਨਹੀਂ ਆਈ ਜਦੋਂ ਆਈ ਕਾਰਵਾਈ ਕੀਤੀ ਜਾਵੇਗੀ। 

ਪ੍ਰੈੱਸ ਕਾਨਫਰੰਸ ਮੁਲਤਵੀ

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਅੱਜ ਸ਼ਾਮ 5 ਵਜੇ ਅਰਜਲ ਕੈਸਲ ਪੈਲੇਸ ਭੁੱਲਰ ਵਿਖੇ ਰੱਖੇ ਪ੍ਰੈੱਸ ਕਾਨਫਰੰਸ ਮੁਲਤਵੀ ਕਰ ਦਿੱਤੀ ਗਈ। ਇਸ ਸਬੰਧੀ ਜਾਰੀ ਸੂਚਨਾ ਅਨੁਸਾਰ ਇਹ ਪ੍ਰੈੱਸ ਕਾਨਫਰੰਸ 4 ਅਗਸਤ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਿਹਾਇਸ਼ ਵਿਖੇ ਰੱਖੀ ਗਈ ਹੈ।


 


author

Anmol Tagra

Content Editor

Related News