ਯਾਰਾਂ ਨਾਲ ਸ਼ਰਾਬ ਪੀਣ ਮਗਰੋਂ ਛੱਤ ਤੋਂ ਡਿੱਗੇ ਵਿਅਕਤੀ ਦੀ ਮੌਤ, ਪਲਾਟ 'ਚ ਲਾਸ਼ ਸੁੱਟ ਕੇ ਦੌੜ ਗਏ 'ਦੋਸਤ'

Wednesday, Aug 27, 2025 - 06:32 PM (IST)

ਯਾਰਾਂ ਨਾਲ ਸ਼ਰਾਬ ਪੀਣ ਮਗਰੋਂ ਛੱਤ ਤੋਂ ਡਿੱਗੇ ਵਿਅਕਤੀ ਦੀ ਮੌਤ, ਪਲਾਟ 'ਚ ਲਾਸ਼ ਸੁੱਟ ਕੇ ਦੌੜ ਗਏ 'ਦੋਸਤ'

ਲੁਧਿਆਣਾ (ਰਾਜ): ਢੰਡਾਰੀ ਦੇ ਇਕ ਖਾਲੀ ਪਲਾਟ ’ਚੋਂ ਮਿਲੀ ਲਾਸ਼ ਦੇ ਮਾਮਲੇ ’ਚ ਪੁਲਸ ਨੇ ਮ੍ਰਿਤਕ ਦੀ ਪਛਾਣ ਕਰ ਲਈ ਹੈ। ਮ੍ਰਿਤਕ ਮਹਿੰਦਰ ਕੁਮਾਰ (52) ਹੈ। ਉਹ ਆਪਣੇ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ। ਸ਼ਰਾਬ ਦੇ ਨਸ਼ੇ ’ਚ ਉਹ ਛੱਤ ’ਤੇ ਬਾਥਰੂਮ ਗਿਆ, ਜਿਥੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੂੰ ਦੱਸਣ ਦੀ ਬਜਾਏ, ਉਸ ਦੇ ਦੋਸਤਾਂ ਨੇ ਉਸ ਦੀ ਲਾਸ਼ ਨੂੰ ਚੁੱਕ ਕੇ ਖਾਲੀ ਪਲਾਟ ’ਚ ਸੁੱਟ ਦਿੱਤੀ।

ਹੁਣ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਪੁਲਸ ਨੇ ਮ੍ਰਿਤਕ ਦੇ ਦੋਸਤਾਂ ਮੁਲਜ਼ਮ ਗਗਨ ਪ੍ਰਸਾਦ ਅਤੇ ਰੌਕੀ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਢੰਡਾਰੀ ਖੁਰਦ ਨੇੜੇ ਸ਼ਮਸ਼ਾਨਘਾਟ ਨੇੜੇ ਇਕ ਖਾਲੀ ਪਲਾਟ ਵਿਚ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਉਸ ਦੇ ਸਿਰ ਅਤੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਦੀ ਪਛਾਣ ਨਾ ਹੋਣ ਕਾਰਨ, ਲਾਸ਼ ਨੂੰ ਮੁਰਦਾਘਰ ’ਚ ਰੱਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ! ਸਕੂਲਾਂ ਦੇ ਅਧਿਆਪਕਾਂ ਨੂੰ...

ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਮਹਿੰਦਰ ਵਜੋਂ ਹੋਈ, ਜੋ ਕਿ ਢੰਡਾਰੀ ਕਲਾਂ ਦਾ ਰਹਿਣ ਵਾਲਾ ਸੀ। ਉਹ ਮੂਲ ਰੂਪ ’ਚ ਯੂ. ਪੀ. ਦੇ ਮਹਿਰਾਜਗੰਜ ਦਾ ਰਹਿਣ ਵਾਲਾ ਸੀ। ਜਾਂਚ ਵਿਚ ਪਤਾ ਲੱਗਾ ਕਿ ਮਹਿੰਦਰ 22 ਅਗਸਤ ਨੂੰ ਆਪਣੇ ਦੋਸਤਾਂ ਗਗਨ ਪ੍ਰਸਾਦ ਅਤੇ ਰੌਕੀ ਨਾਲ ਸ਼ਰਾਬ ਪੀ ਰਿਹਾ ਸੀ। ਉਹ ਪੂਰੀ ਤਰ੍ਹਾਂ ਨਸ਼ੇ ’ਚ ਸੀ ਅਤੇ ਨਸ਼ੇ ਦੀ ਹਾਲਤ ਵਿਚ ਉਹ ਬਾਥਰੂਮ ਦੀ ਵਰਤੋਂ ਕਰਨ ਲਈ ਛੱਤ ’ਤੇ ਗਿਆ ਸੀ। ਜਿਥੋਂ ਉਹ ਛੱਤ ਤੋਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।

ਜਦੋਂ ਦੋਵਾਂ ਦੋਸਤਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਦੱਸਣ ਅਤੇ ਹਸਪਤਾਲ ਲਿਜਾਣ ਦੀ ਬਜਾਏ, ਉਸ ਨੂੰ ਚੁੱਕ ਲਿਆ ਅਤੇ ਸ਼ਮਸ਼ਾਨਘਾਟ ਨੇੜੇ ਇਕ ਖਾਲੀ ਪਲਾਟ ’ਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News