ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ
Friday, Jul 10, 2020 - 04:55 PM (IST)
![ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ](https://static.jagbani.com/multimedia/2020_7image_17_54_080920073murder.jpg)
ਸਰਦੂਲਗੜ੍ਹ (ਚੋਪੜਾ): ਨਜ਼ਦੀਕੀ ਪਿੰਡ ਕੁਸਲਾ ਵਿਖੇ ਪਤੀ ਨੇ ਕੁਹਾੜੀ ਮਾਰ ਕੇ ਆਪਣੀ ਪਤਨੀ ਲਖਵੀਰ ਕੌਰ (30) ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਨੇ ਪੁਲਸ ਦਿੱਤੇ ਬਿਆਨ ਅਨੁਸਾਰ ਉਸਦਾ ਜਵਾਈ ਪੀਚਾ ਪੁੱਤਰ ਕਰਮ ਸਿੰਘ ਉਸਦੀ ਕੁੜੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਅਤੇ ਅਕਸਰ ਹੀ ਲੜਾਈ ਝਗੜਾ ਕਰਦਾ ਰਹਿੰਦਾ ਸੀ। ਅੱਜ ਉਸ ਨੇ ਕੁਹਾੜੀ ਮਾਰ ਕੇ ਮੇਰੀ ਕੁੜੀ ਲਖਵੀਰ ਕੌਰ ਦਾ ਕਤਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਜੋੜਕੀਆਂ ਦੇ ਐੱਸ.ਐੱਚ.ਓ. ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਪੁਲਸ ਥਾਣਾ ਜੋੜਕੀਆਂ ਨੇ ਉਕਤ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ।