ਨਗਰ ਨਿਗਮ ਚੋਣਾਂ : ਮੋਗਾ ਜ਼ਿਲੇ ਦੇ ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ 'ਚ ਵੋਟਿੰਗ ਸ਼ੁਰੂ

12/17/2017 1:10:21 PM

ਮੋਗਾ (ਵੀਪਨ) - ਮੋਗਾ ਜ਼ਿਲੇ ਦੇ ਧਰਮਕੋਟ ਅਤੇ ਫਤਿਹਗੜ੍ਹ ਪੰਜਤੂਰ 'ਚ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਜਾਣਕਾਰੀ ਮਿਲੀ ਹੈ ਕਿ ਧਰਮਕੋਟ 'ਚ 2 ਉਮੀਦਵਾਰਾਂ ਨੂੰ ਪਹਿਲਾਂ ਤੋਂ ਹੀ ਜਿਤ ਪ੍ਰਾਪਤ ਹੋ ਚੁੱਕੀ ਹੈ। ਇਸ ਦੇ ਨਾਲ ਬਾਕੀ ਦੇ 11 ਵਾਰਡਾਂ 'ਚੋਂ 30 ਉਮੀਦਵਾਰ ਅਤੇ ਫਤਿਹਗੜ੍ਹ ਪੰਜਤੂਰ ਦੇ 4 ਵਾਰਡਾਂ ਤੋਂ 11 ਉਮੀਦਵਾਰ ਚੋਣ ਲੜ ਰਹੇ ਹਨ। ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ 12 ਵਜੇ ਤੱਕ ਕੁੱਲ ਵੋਟਿੰਗ ਦਾ ਹਾਲ

ਧਰਮਕੋਟ - 38.19 ਫੀਸਦੀ
ਫਤਿਹਗੜ੍ਹ ਪੰਜਤੂਰ - 56.11 ਫੀਸਦੀ


Related News