ਵੋਟਿੰਗ ਵਧਾਉਣ ਦੀ ਅਨੋਖੀ ਪਹਿਲਾ, ਵੋਟ ਪਾ ਕੇ ਆਓ ਅਤੇ ਮੁਫ਼ਤ ''ਚ ਪੋਹਾ-ਜਲੇਬੀ ਖਾਓ

Monday, May 13, 2024 - 04:45 PM (IST)

ਇੰਦੌਰ- ਇੰਦੌਰ ਲੋਕ ਸਭਾ ਖੇਤਰ ਵਿਚ ਸੋਮਵਾਰ ਨੂੰ ਸਵੇਰੇ ਜਲਦੀ ਜਾਗ ਕੇ ਵੋਟ ਪਾਉਣ ਵਾਲੇ ਕਰੀਬ 3,000 ਲੋਕਾਂ ਨੂੰ ਇਕ ਮਸ਼ਹੂਰ ਚਾਟ-ਚੌਪਾਟੀ 'ਚ ਪੋਹਾ-ਜਲੇਬੀ ਦਾ ਮੁਫ਼ਤ ਨਾਸ਼ਤਾ ਦਿੱਤਾ ਗਿਆ। ਇਸ ਚਾਟ-ਚੌਪਾਟੀ ਦੇ ਦੁਕਾਨਦਾਰਾਂ ਨੇ ਵੋਟਿੰਗ ਨੂੰ ਹੱਲਾਸ਼ੇਰੀ ਦੇਣ ਲਈ ਇਹ 'ਲਜੀਜ਼' ਪਹਿਲ ਕੀਤੀ। ਚਾਟ-ਚੌਪਾਟੀ '56 ਦੁਕਾਨ' ਦੇ ਵਪਾਰੀ ਸੰਘ ਦੇ ਪ੍ਰਧਾਨ ਗੁੰਜਨ ਸ਼ਰਮਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵੇਰੇ 7 ਵਜੇ ਤੋਂ 9.30 ਵਜੇ ਦਰਮਿਆਨ ਵੋਟ ਪਾਉਣ ਵਾਲੇ ਕਰੀਬ 3,000 ਲੋਕਾਂ ਨੂੰ ਇਸ ਚਾਟ-ਚੌਪਾਟੀ 'ਤੇ ਮੁਫ਼ਤ ਪੋਹਾ ਅਤੇ ਜਲੇਬੀ ਪਰੋਸੀ ਗਈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: 3 ਵਜੇ ਤੱਕ ਪੱਛਮੀ ਬੰਗਾਲ 'ਚ ਸਭ ਤੋਂ ਜ਼ਿਆਦਾ ਵੋਟਿੰਗ, J&K 'ਚ ਵੋਟ ਰਫ਼ਤਾਰ ਸੁਸਤ

ਗੁੰਜਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵੋਟਰਾਂ ਨੂੰ ਚਾਟ-ਚੌਪਾਟੀ ਦੀਆਂ 5 ਦੁਕਾਨਾਂ ਜ਼ਰੀਏ ਮੁਫ਼ਤ ਨਾਸ਼ਤਾ ਪਰੋਸਿਆ ਗਿਆ। ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਭੀੜ ਇੰਨੀ ਸੀ ਕਿ ਉਨ੍ਹਾਂ ਨੇ ਨਾਸ਼ਤੇ ਵਿਚ 5 ਕੁਇੰਟਲ ਪੋਹਾ ਖਾਧਾ। ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਪੋਹੇ-ਜਲੇਬੀ ਦੇ ਨਾਲ-ਨਾਲ ਆਈਸਕ੍ਰੀਮ ਵੀ ਮੁਫ਼ਤ ਦਿੱਤੀ ਗਈ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੀ-ਵੋਟਰ, ਜਿਨ੍ਹਾਂ ਨੂੰ ਭਾਰਤ ’ਚ ਰਹਿ ਕੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News