3 ਘੰਟੇ ਢੋਲ ਵਜਾ ਕੇ ਨਗਰ ਕੌਂਸਲ ਨੂੰ ਕੁੰਭਕਰਨੀ ਨੀਂਦ ’ਚੋਂ ਉਠਾਉਣ ਲਈ ਕੱਢੀ ਜਾਗੋ

07/25/2018 4:08:23 AM

ਮੁੱਲਾਂਪੁਰ ਦਾਖਾ(ਕਾਲੀਆ)-ਮੁੱਲਾਂਪੁਰ ਸ਼ਹਿਰ ਅੰਦਰ ਜੀ. ਟੀ. ਰੋਡ ਜਗਰਾਓਂ, ਜੀ. ਟੀ. ਰੋਡ ਲੁਧਿਆਣਾ ਅਤੇ ਜੀ. ਟੀ. ਰੋਡ ਰਾਏਕੋਟ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਦਾ ਨਗਰ ਕੌਂਸਲ ਮੰਡੀ ਮੁੱਲਾਂਪੁਰ ਵਲੋਂ ਸੁੱਟਿਆ ਕੂਡ਼ਾ ਨਿੱਘਾ ਸਵਾਗਤ ਕਰ ਰਿਹਾ ਹੈ। ਗੰਦੀ ਬਦਬੂ ਦੇ ਨਾਲ-ਨਾਲ ਬੀਮਾਰੀਆਂ ਫੈਲਣ  ਦਾ ਡਰ ਹੈ ਪਰ ਨਗਰ ਕੌਂਸਲ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਨੂੰ ਨੀਂਦ ਤੋਂ ਜਗਾਉਣ ਲਈ ਹਾਸਰਸ ਕਲਾਕਾਰ ਟੀਟੂ ਬਾਣੀਆ, ਜਾਨਕੀ ਪ੍ਰਸਾਦ, ਨਿਰਮਲ ਸਿੰਘ ਚੀਮਾ ਆਦਿ ਉਸ ਦੇ ਸਾਥੀਆਂ ਨੇ ਅੱਜ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਢੋਲ ਵਜਾ ਕੇ ਜਾਗੋ ਕੱਢੀ।ਟੀਟੂ ਬਾਣੀਏ ਨੇ ਕਿਹਾ ਕਿ ਜੀ. ਟੀ. ਰੋਡ ’ਤੇ ਕੂਡ਼ਾ ਸੁੱਟਣ ਦੇ ਨਾਲ-ਨਾਲ ਨਗਰ ਕੌਂਸਲ ਨੱਕ ਨਾਲੋਂ ਲਾਹ ਕੇ ਮੂੰਹ ’ਤੇ ਲਾਉਣ ਦਾ ਕੰਮ ਵੀ ਕਰ ਰਹੀ, ਜਿਸ ਦਾ ਪ੍ਰਮਾਣ ਨਗਰ ਕੌਂਸਲ ਦੇ ਪਿੱਛੇ ਮਾਰਕੀਟ ਕਮੇਟੀ ਦੀ ਜਗ੍ਹਾ, ਜੋ ਕਿ ਸਬਜ਼ੀ ਰੇਹਡ਼ੀ ਵਾਲਿਆਂ ਨੂੰ ਕਿਰਾਏ ’ਤੇ ਦਿੱਤੀ ਗਈ ਹੈ, ਵਿਚ ਕੂਡ਼ਾ ਕਰਕਟ ਸੁੱਟ ਕੇ ਗੰਦਗੀ ਦੇ ਢੇਰ ਲਾਏ ਹੋਏ ਹਨ, ਜਿਸ ਵਿਚ ਅਾਵਾਰਾ ਪਸ਼ੂ ਮੂੰਹ ਮਾਰ ਰਹੇ ਹਨ ਅਤੇ ਕੂਡ਼ੇ ਕਰਕਟ ਕਾਰਨ  ਗੰਦੀ ਬਦਬੂ ਸਬਜ਼ੀ  ਵੇਚਣ ਵਾਲਿਆਂ ਅਤੇ ਖ੍ਰੀਦਣ ਵਾਲਿਅਾਂ ਨੂੰ ਮੂੰਹ ’ਤੇ ਰੁਮਾਲ ਬੰਨ੍ਹ ਕੇ ਡੰਗ ਟਪਾਉਣਾ ਪੈ ਰਿਹਾ ਹੈ ਅਤੇ ਉਹ ਮਾਰਕੀਟ ਕਮੇਟੀ ਨੂੰ ਫੀਸ ਅਦਾ ਕਰ ਕੇ ਮੁੱਲ ਦੀ ਬੀਮਾਰੀ ਖਰੀਦ ਰਹੇ ਹਨ ਪਰ ਨਗਰ ਕੌਂਸਲ ਵਲੋਂ ਕੂਡ਼ਾ ਚੁੱਕਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ,  ਜਿਸ  ਕਾਰਨ ਸ਼ਹਿਰ ਵਿਚ ਹੈਜਾ, ਮਲੇਰੀਆ, ਹੈਪੇਟਾਈਟਸ, ਪੀਲੀਆ, ਅੰਤਡ਼ੀਆਂ ਦੇ ਰੋਗ ਆਦਿ ਫੈਲਣ ਦਾ ਡਰ ਹੈ। ਜੇਕਰ ਨਗਰ ਕੌਂਸਲ ਨੇ ਇਹ ਕੂਡ਼ਾ ਜਲਦੀ ਨਾ ਚੁੱਕਿਆ ਤਾਂ ਸਾਨੂੰ ਮਜਬੂਰਨ ਸੰਘਰਸ਼  ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।
 


Related News