ਵਿਧਾਇਕ ਪਿੰਕੀ ਨੇ ਝਪਟਮਾਰ ਫੜ ਕੇ ਕੀਤਾ ਪੁਲਸ ਹਵਾਲੇ (ਵੀਡੀਓ)
Monday, Feb 12, 2018 - 11:11 AM (IST)
ਫਿਰੋਜ਼ਪੁਰ (ਮਲਹੋਤਰਾ) - ਮਾਲ ਰੋਡ 'ਤੇ ਇਕ ਲੜਕੀ ਦਾ ਮੋਬਾਇਲ ਤੇ ਪਰਸ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਉਥੋਂ ਗੁਜ਼ਰ ਰਹੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਉਨ੍ਹਾਂ ਦੇ ਸਮਰੱਥਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਜਦ ਮੁਲਜ਼ਮ ਲੜਕੀ ਦਾ ਮੋਬਾਇਲ ਤੇ ਪਰਸ ਖੋਹ ਕੇ ਭੱਜ ਰਿਹਾ ਸੀ ਤਾਂ ਉਸੇ ਸਮੇਂ ਵਿਧਾਇਕ ਪਿੰਕੀ ਤੇ ਸਮਰੱਥਕਾਂ ਦਾ ਕਾਫਲਾ ਉਥੋਂ ਗੁਜ਼ਰ ਰਿਹਾ ਸੀ। ਪਿੰਕੀ ਦੀ ਨਜ਼ਰ ਜਿਵੇਂ ਹੀ ਮੁਲਜ਼ਮ ਤੇ ਉਸ ਦੇ ਪਿਛੇ ਰੌਲਾ ਪਾ ਰਹੀ ਲੜਕੀ 'ਤੇ ਪਈ ਤਾਂ ਉਨ੍ਹਾਂ ਤੁਰੰਤ ਗੱਡੀ ਰੋਕ ਕੇ ਕੁੱਦ ਕੇ ਮੁਲਜ਼ਮ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਦੇਖਦੇ ਹੀ ਦੇਖਦੇ ਮੌਕੇ 'ਤੇ ਸੈਂਕੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਪਿੰਕੀ ਨੇ ਕਿਹਾ ਕਿ ਸ਼ਹਿਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਕਿਸੇ ਵੀ ਕੀਮਤ 'ਤੇ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਸ਼ਹਿਰੀਆਂ ਨਾਲ ਹੋ ਰਹੀਆਂ ਝਪਟਮਾਰੀ, ਚੋਰੀ, ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇ।
