ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ 2 ਚੋਰ, CCTV ''ਚ ਕੈਦ ਹੋਈਆਂ ਤਸਵੀਰਾਂ

Tuesday, May 07, 2024 - 02:11 PM (IST)

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਕੇ ਲੈ ਗਏ 2 ਚੋਰ, CCTV ''ਚ ਕੈਦ ਹੋਈਆਂ ਤਸਵੀਰਾਂ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਦੀ ਸਰਫਾਂ ਗਲੀ 'ਚੋਂ ਦਿਨ ਦਿਹਾੜੇ ਦੁਪਹਿਰ ਵੇਲੇ 2 ਚੋਰਾਂ ਵੱਲੋ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਸਤ ਪਾਲ ਸੈਣੀ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਾਲੇ ਰੰਗ ਦੇ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 0 6 ਯੂ -  3685 ਨੂੰ ਆਪਣੇ ਘਰ ਦੇ ਬਾਹਰ ਖੜ੍ਹਾ ਕਰਕੇ ਘਰ ਦੇ ਅੰਦਰ ਚਲਾ ਗਿਆ। 

ਇਸ ਦੌਰਾਨ ਜਦੋਂ ਦੁਪਹਿਰੇ 3 .45 ਤੇ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸਾ ਦਾ ਮੋਟਰਸਾਈਕਲ ਗਾਇਬ ਸੀ। ਉਕਤ ਨੇ ਆਪਣੇ ਘਰ ਦੇ ਬਾਹਰ ਲੱਗੇ ਕੈਮਰੇ ਚੈੱਕ ਕੀਤੇ ਤਾਂ ਉਸ ਵਿਚ ਦੇਖਿਆ ਕਿ 2 ਨੌਜਵਾਨ ਜਿਨ੍ਹਾਂ ਨੇ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਸਨ ਦੁਪਹਿਰ 3 ਵਜ ਕੇ 4 ਮਿੰਟ 'ਤੇ ਉਸ ਦਾ ਮੋਟਰਸਾਈਕਲ ਦਾ ਲਾਕ ਖੋਲ ਕੇ ਉਸ ਨੂੰ ਚੋਰੀ ਕਰਕੇ ਲੈ ਗਏ। ਦੋਵਾਂ ਮੋਟਰਸਾਈਕਲ ਚੋਰਾਂ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਹੋ ਗਈਆਂ ਹਨ। ਪੀੜਤ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਸਬੰਧੀਂ ਉਸ ਨੇ ਦੀਨਾਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


author

Gurminder Singh

Content Editor

Related News