ਕਹਿਰ ਓ ਰੱਬਾ! ਮਾਂ ਦੀਆਂ ਅੱਖਾਂ ਮੂਹਰੇ ਪੁੱਤ ਨੇ ਤੋੜਿਆ ਦਮ, ਕੁਝ ਪਲਾਂ 'ਚ ਹੀ ਨਿਕਲ ਗਈ ਮਾਂ ਦੀ ਵੀ ਜਾਨ

Friday, Apr 18, 2025 - 12:08 PM (IST)

ਕਹਿਰ ਓ ਰੱਬਾ! ਮਾਂ ਦੀਆਂ ਅੱਖਾਂ ਮੂਹਰੇ ਪੁੱਤ ਨੇ ਤੋੜਿਆ ਦਮ, ਕੁਝ ਪਲਾਂ 'ਚ ਹੀ ਨਿਕਲ ਗਈ ਮਾਂ ਦੀ ਵੀ ਜਾਨ

ਫਿਰੋਜ਼ਪੁਰ (ਸੰਨੀ): ਫਿਰੋਜ਼ਪੁਰ ਦੇ ਥਾਣਾ ਆਰਫਕੇ ਦੇ ਨਜ਼ਦੀਕ ਪਿੰਡ ਬੱਗੇਵਾਲਾ ਵਿਖੇ ਭਿਆਨਕ ਹਾਦਸਾ ਵਾਪਰ ਗਿਆ। ਇਸ ਵਿਚ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਜੀਤ ਕੌਰ ਪਤਨੀ ਡਾ. ਮੰਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਨਿਹਾਲਾ ਲਵੇਰਾ ਵਜੋਂ ਹੋਈ ਹੈ। ਬਲਜੀਤ ਕੌਰ ਆਸ਼ਾ ਵਰਕਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਸਪਤਾਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਰਕਾਰ ਨੇ ਚੁੱਕਿਆ ਅਹਿਮ ਕਦਮ

ਪਰਿਵਾਰਕ ਮੈਂਬਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਬਲਜੀਤ ਕੌਰ ਆਪਣੇ ਪੁੱਤਰ ਲਵਪ੍ਰੀਤ ਸਿੰਘ ਨਾਲ ਆਰਿਫ਼ ਕੇ ਤੋਂ ਦਵਾਈ ਲੈ ਕੇ ਘਰ ਨੂੰ ਪਰਤ ਰਹੇ ਸਨ। ਅਚਾਨਕ ਪਿੰਡ ਬਗੇਵਾਲਾ ਦੇ ਸ਼ਮਸ਼ਾਨ ਘਾਟ ਕੋਲ ਸਾਹਮਣੇ ਤੋਂ ਆਉਂਦੇ ਛੋਟੇ ਹਾਥੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਜੀਤ ਕੌਰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਾਹ ਵਿਚ ਹੀ ਉਸ ਦੀ ਵੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 18 ਤੇ 19 ਅਪ੍ਰੈਲ ਲਈ ਵੱਡੀ ਚਿਤਾਵਨੀ! ਹੁਣ ਤੋਂ ਹੀ ਕਰ ਲਓ ਤਿਆਰੀ

ਮਾਮਲੇ ਦੀ ਤਫਤੀਸ਼ ਪੁਲਸ ਥਾਣਾ ਅਰਫਕੇ ਦੇ ਥਾਣੇਦਾਰ ਕੁਲਬੀਰ ਸਿੰਘ ਕਰ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਟੋ ਚਾਲਕ ਗਲਤ ਸਾਇਡ ਤੋਂ ਆ ਰਿਹਾ ਸੀ। ਜੋ ਸਿੱਧਾ ਆ ਕੇ ਮਾਂ-ਬੇਟੇ ਦੇ ਵਿਚ ਵੱਜਿਆ। ਉਨ੍ਹਾਂ ਦੱਸਿਆ ਕਿ ਆਟੋ ਚਾਲਕ 'ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News