ਜੇਕਰ ਤੁਸੀਂ ਵੀ ਜ਼ਿਆਦਾ ''ਲੂਣ'' ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ...

Monday, Sep 04, 2017 - 10:25 AM (IST)

ਚੰਡੀਗੜ੍ਹ (ਪਾਲ) : ਭੋਜਨ ਦਾ ਸੁਆਦ ਵਧਾਉਣ ਲਈ ਇਸ 'ਚ ਲੂਣ ਬਹੁਤ ਜ਼ਰੂਰੀ ਹੈ ਪਰ ਤੈਅ ਮਾਤਰਾ ਤੋਂ ਜ਼ਿਆਦਾ ਲੂਣ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਇਨ੍ਹੀਂ ਦਿਨੀਂ ਸ਼ਹਿਰ ਦੇ ਸਕੂਲਾਂ 'ਚ 'ਸਾਲਟ ਲਿਟਰੇਸੀ' ਮੁਹਿੰਮ ਚਲਾ ਰਿਹਾ ਹੈ, ਜਿਸ ਦੇ ਤਹਿਤ ਸ਼ਹਿਰ ਦੇ 8 ਸਕੂਲਾਂ 'ਚ ਬੱਚਿਆਂ ਨੂੰ 'ਸਾਲਟ ਐਜੂਕੇਸ਼ਨ' ਦਿੱਤੀ ਜਾਵੇਗੀ। 'ਦਿ ਜਾਰਜ ਇੰਸਟੀਚਿਊਟ ਆਫ ਦਿੱਲੀ' ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ, ਜਿਸ ਨੂੰ 'ਚਾਈਲਡ ਰਾਈਟ ਪੈਨੇਲ' ਨੇ ਚੰਡੀਗੜ੍ਹ ਦੇ ਸਕੂਲਾਂ 'ਚ ਲਾਂਚ ਕੀਤਾ ਹੈ। ਮੁਹਿੰਮ 'ਚ ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਵੀ ਆਪਣੀ ਹਿੱਸੇਦਾਰੀ ਕਰ ਰਿਹਾ ਹੈ। ਇਸ ਦੇ ਤਹਿਤ ਸਕੂਲ ਆਫ ਪਬਲਿਕ ਹੈਲਥ ਦਾ ਵਿਭਾਗ ਸਕੂਲੀ ਬੱਚਿਆਂ ਨੂੰ ਨਮਕ ਨਾਲ ਹੋਣ ਵਾਲੀ ਸਾਈਡ ਇਫੈਕਟ ਬਾਰੇ ਜਾਗਰੂਕ ਕਰੇਗਾ। ਇਸ ਸਕੂਲ ਦੇ ਹੈੱਡ ਪ੍ਰੋ. ਰਾਜੇਸ਼ ਕੁਮਾਰ ਦੀ ਮੰਨੀਏ ਤਾਂ ਨਮਕ ਸਾਡੇ ਖਾਣੇ ਦਾ ਅਹਿਮ ਹਿੱਸਾ ਹੈ ਪਰ ਤੈਅ ਮਾਤਰਾ ਤੋਂ ਜ਼ਿਆਦਾ ਨਮਕ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਲੂਣ ਜ਼ਿਆਦਾ ਖਾਣ ਨਾਲ ਹੋਣ ਵਾਲੀ ਆਮ ਬੀਮਾਰੀ ਹੈ ਪਰ ਦਿਲ ਦੇ ਰੋਗਾਂ ਦੇ ਨਾਲ-ਨਾਲ ਸਟਰੋਕ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਨਮਕ ਲੈਣ ਕਾਰਨ ਵਧ ਜਾਂਦੀ ਹੈ।


Related News