ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ ; ਸੜਕ ''ਤੇ ਜਾਂਦੇ ਬੰਦੇ ਨੂੰ ਮਾਰੀ ਗੋਲ਼ੀ, ਉਹ ਵੀ ਆਪਣੇ ਹੀ ਸਾਥੀ ਨੂੰ ਜਾ ਵੱਜੀ
Tuesday, Oct 01, 2024 - 05:26 AM (IST)
ਪਟਿਆਲਾ- ਅੱਧੀ ਰਾਤੀਂ ਪਟਿਆਲਾ 'ਚ ਵੱਡੀ ਵਾਰਦਾਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਮੋਟਰਸਾਈਕਲ ਸਵਾਰ ਨਾਲ ਕਿਸੇ ਗੱਲ ਨੂੰ ਹੋਈ ਬਹਿਸ ਤੋਂ ਬਾਅਦ ਕਾਰ ਸਵਾਰ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ।
ਇਹੀ ਨਹੀਂ, ਇਹ ਗੋਲ਼ੀ ਮੋਟਰਸਾਈਕਲ ਸਵਾਰ ਨੂੰ ਨਹੀਂ, ਸਗੋਂ ਗੱਡੀ 'ਚ ਹੀ ਬੈਠੇ ਉਸ ਵਿਅਕਤੀ ਦੇ ਸਾਥੀ ਨੂੰ ਲੱਗ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਹੁਣ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਇਨੋਵਾ ਸਵਾਰ ਨੌਜਵਾਨ ਸਰਹਿੰਦ ਤੋਂ ਪਟਿਆਲਾ ਵੱਲ ਆ ਰਹੇ ਸਨ। ਰਸਤੇ 'ਚ ਉਨ੍ਹਾਂ ਦੀ ਇਕ ਬਾਈਕ ਸਵਾਰ ਨਾਲ ਕਹਾ-ਸੁਣੀ ਹੋ ਗਈ, ਜਿਸ ਮਗਰੋਂ ਕਾਰ ਸਵਾਰ ਇਕ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਣ ਕੇ ਫਾਇਰ ਕਰ ਦਿੱਤੇ। ਪਰ ਉਸ ਦੀ ਇਕ ਗੋਲ਼ੀ ਉਸੇ ਦੇ ਸਾਥੀ ਨੂੰ ਲੱਗ ਗਈ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਮਾਮਲੇ ਦੀ ਸੂਚਨਾ ਮਿਲਣ ਪਿੱਛੋਂ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਜਿਸ ਪਿਸਤੌਲ ਨਾਲ ਗੋਲ਼ੀਆਂ ਚਲਾਈਆਂ ਗਈਆਂ ਹਨ, ਉਹ ਵੀ ਨਾਜਾਇਜ਼ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e