ਪੰਜਾਬ ਪੁਲਸ ਦੀਆਂ ਛੁੱਟੀਆਂ ਹੋਈਆਂ ਬੰਦ, ਹੋ ਗਿਆ ਐਲਾਨ

Tuesday, Oct 01, 2024 - 08:24 PM (IST)

ਪੰਜਾਬ ਪੁਲਸ ਦੀਆਂ ਛੁੱਟੀਆਂ ਹੋਈਆਂ ਬੰਦ, ਹੋ ਗਿਆ ਐਲਾਨ

ਜਲੰਧਰ : ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਪੰਜਾਬ ਪੁਲਸ ਵਿਭਾਗ 'ਚ ਤਾਇਨਾਤ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ 'ਤੇ 01 ਅਕਤੂਬਰ 2024 ਤੋਂ 15 ਅਕਤੂਬਰ 2024 ਤੱਕ ਮੁਕੰਮਲ ਤੌਰ 'ਤੇ ਰੋਕ ਲਗਾਈ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 

PunjabKesari

ਜਾਣਕਾਰੀ ਅਨੁਸਾਰ ਪੁਲਸ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹੁਣ 01 ਅਕਤੂਬਰ 2024 ਤੋਂ 15 ਅਕਤੂਬਰ 2024 ਤੱਕ ਛੁੱਟੀਆਂ ਨਹੀਂ ਲੈ ਸਕਦੇ। ਕੇਵਲ ਵਿਸ਼ੇਸ਼ ਹਾਲਤਾਂ ਵਿੱਚ ਹੀ ਅਧਿਕਾਰੀਆਂ/ਕਰਮਚਾਰੀਆਂ ਦੀ ਛੁੱਟੀ ਮੰਨਜ਼ੂਰ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।  ਦੱਸ ਦੇਈਏ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ 2024 ਨੂੰ ਹੋਣਗੀਆਂ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ 15 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। 

ਚੋਣ ਕਮਿਸ਼ਨ ਮੁਤਾਬਕ 27 ਸਤੰਬਰ ਤੋਂ 4 ਅਕਤੂਬਰ ਦੁਪਹਿਰੇ 3 ਵਜੇ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਣਗੇ। 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ ਹੋਵੇਗੀ ਅਤੇ 7 ਅਕਤੂਬਰ ਤੱਕ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ। ‌


author

Baljit Singh

Content Editor

Related News