ਜਲੰਧਰ: ਮਾਡਲ ਟਾਊਨ ''ਚ ਲੱਖਾਂ ਦੇ ਮੋਬਾਇਲ ਚੋਰੀ ਕਰਨ ਵਾਲੇ ਗਿਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ

Monday, Dec 11, 2017 - 06:36 PM (IST)

ਜਲੰਧਰ (ਰਾਜੇਸ਼)— ਸਰਦੀਆਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਜਲੰਧਰ 'ਚ ਫਿਰ ਤੋਂ ਕੰਬਲ ਗਿਰੋਹ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਗਿਰੋਹ ਦੇ ਮੈਂਬਰ ਐਤਵਾਰ ਦੁਕਾਨ 'ਚੋਂ ਲੱਖਾਂ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਫਰਾਰ ਹੋ ਗਏ। ਇਨ੍ਹਾਂ ਚੋਰਾਂ ਨੇ ਮਾਡਲ ਟਾਊਨ 'ਚ ਐਤਵਾਰ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਮਾਡਲ ਟਾਊਨ 'ਚ ਹੋਈਆਂ ਚੋਰੀ ਵਾਲੀਆਂ ਦੋਵੇਂ ਵਾਰਦਾਤਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਮਾਡਲ ਟਾਊਨ ਨਿੱਕੂ ਪਾਰਕ ਦੇ ਸਾਹਮਣੇ ਸਥਿਤ ਅਗਰਵਾਲ ਮੋਬਾਇਲ ਨਾਂ ਦੀ ਦੁਕਾਨ ਦੇ ਮਾਲਕ ਯੋਗੇਸ਼ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ ਜਦ ਉਹ ਐਤਵਾਰ ਦੁਕਾਨ ਵਿਚ ਸਵੇਰੇ ਆਏ ਤਾਂ ਦੇਖਿਆ ਕਿ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਅੰਦਰੋਂ ਚੋਰ ਕਰੀਬ 4 ਲੱਖ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਲੈ ਗਏ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਚੋਰਾਂ ਨੇ ਮੂੰਹ 'ਤੇ ਕੰਬਲ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ 5 ਸਨ, ਜਿਨ੍ਹਾਂ ਨੇ ਸਿਰਫ 15 ਮਿੰਟ ਵਿਚ ਦੁਕਾਨ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਪਹੁੰਚੀ ਥਾਣਾ ਨੰ. 6 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਦੇਰ ਸ਼ਾਮ ਮਾਡਲ ਟਾਊਨ ਮੇਨ ਮਾਰਕੀਟ 'ਚ ਸਥਿਤ ਏ. ਬੀ. ਸੀ. ਮੋਬਾਇਲ ਦੇ ਮਾਲਕ ਹਰਪ੍ਰੀਤ ਵਾਸੀ ਗੁਜਰਾਲ ਨਗਰ ਦੀ ਦੁਕਾਨ 'ਚੋਂ ਵੀ ਚੋਰ ਲੱਖਾਂ ਦੀ ਕੀਮਤ ਦੇ ਮੋਬਾਇਲ ਚੋਰੀ ਕਰਕੇ ਲੈ ਗਏ ਸਨ। ਮਾਡਲ ਟਾਊਨ ਮਾਰਕੀਟ 'ਚ ਹੋਈ ਸ਼ਰੇਆਮ ਚੋਰੀ ਦੀ ਵਾਰਦਾਤ ਨੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

PunjabKesari
ਕੰਬਲ ਚੋਰ ਗਿਰੋਹ ਦੀ ਜਲੰਧਰ ਵਿਚ ਤੀਜੀ ਵਾਰਦਾਤ
ਮੂੰਹ 'ਤੇ ਕੰਬਲ ਰੱਖ ਕੇ ਮੋਬਾਇਲ ਦੁਕਾਨ ਵਿਚ ਚੋਰੀ ਕਰਨ ਦੀ ਵਾਰਦਾਤ ਕਰਨ ਵਾਲੇ ਚੋਰ ਪੁਰਾਣੇ ਹਨ, ਜੋ ਗਿਣਤੀ ਵਿਚ 5 ਹਨ। ਕੰਬਲ ਮੂੰਹ 'ਤੇ ਰੱਖ ਕੇ ਚੋਰੀ ਕਰਨ ਦੀ ਇਹ ਜਲੰਧਰ ਵਿਚ ਤੀਜੀ ਵਾਰਦਾਤ ਹੈ। 
ਇਹ ਸਨ ਪਹਿਲੀਆਂ 2 ਵਾਰਦਾਤਾਂ
ਕਰੀਬ 1 ਸਾਲ ਪਹਿਲਾਂ ਫਗਵਾੜਾ ਗੇਟ ਵਿਖੇ ਸਥਿਤ ਮੋਬਾਇਲ ਹਾਊਸ ਵਿਖੇ ਵੀ ਮੂੰਹ 'ਤੇ ਕੰਬਲ ਰੱਖ ਕੇ ਮੋਬਾਇਲ ਦੁਕਾਨ ਤੋਂ ਲੱਖਾਂ ਦੀ ਕੀਮਤ ਦੇ ਮੋਬਾਇਲ ਚੋਰੀ ਕੀਤੇ ਗਏ ਸਨ।
ਥਾਣਾ ਨੰ. 7 ਅਧੀਨ ਆਉਂਦੇ ਮਾਡਲ ਟਾਊਨ ਵਿਖੇ ਸਥਿਤ ਅਗਰਵਾਲ ਮੋਬਾਇਲ ਸ਼ਾਪ 'ਚ ਵੀ ਇਹ ਗਿਰੋਹ ਦਸਤਕ ਦੇ ਚੁੱਕਾ ਹੈ। 

PunjabKesari
ਮੈਮਰੀ ਕਾਰਡ ਲੈਣ ਬਹਾਨੇ 2 ਨੌਜਵਾਨ ਆਏ ਸਨ ਰੇਕੀ ਕਰਨ
ਏ. ਬੀ. ਸੀ. ਮੋਬਾਇਲ ਦੁਕਾਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਮੂੰਹ 'ਤੇ ਕੰਬਲ ਰੱਖ ਕੇ ਚੋਰੀ ਦੀਆਂ 2 ਵਾਰਦਾਤਾਂ ਕੀਤੀਆਂ ਹਨ, ਉਨ੍ਹਾਂ 'ਚੋਂ 2 ਨੌਜਵਾਨ ਦੁਪਹਿਰ ਨੂੰ ਉਨ੍ਹਾਂ ਦੀ ਦੁਕਾਨ ਵਿਚ ਮੈਮਰੀ ਕਾਰਡ ਖਰੀਦਣ ਆਏ ਸਨ। ਉਕਤ ਨੌਜਵਾਨ ਮੈਮਰੀ ਕਾਰਡ ਦੇਖਦੇ ਹੋਏ ਦੁਕਾਨ ਵਿਚ ਪੂਰੀ ਤਰ੍ਹਾਂ ਰੇਕੀ ਕਰਕੇ ਗਏ, ਜਿਨ੍ਹਾਂ ਦੀ ਤਸਵੀਰ ਵੀ ਕੈਮਰੇ ਵਿਚ ਸਾਫ ਆ ਗਈ ਹੈ ਜੋ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਮਾਡਲ ਟਾਊਨ ਦੇ ਇੰਸਪੈਕਟਰ ਵਿਮਲਕਾਂਤ ਨੇ ਦੱਸਿਆ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

 


Related News