ਪਿਸਤੌਲ ਦੀ ਨੋਕ ’ਤੇ ਕਰੂਜ਼ ਸਵਾਰਾਂ ਨੇ ਲੁੱਟੇ ਮੋਬਾਈਲ

11/12/2021 3:10:26 AM

ਬਟਾਲਾ(ਚਾਵਲਾ)- ਅੱਜ ਸ਼ਾਮ ਸਮੇਂ ਉਮਰਪੁਰਾ ਚੌਕ ਨੇੜੇ ਚੋਰਾਂ ਵੱਲੋਂ ਸਥਿਤ ਇਕ ਟੈਲੀਕਾਮ ਦੀ ਦੁਕਾਨ ਤੋਂ 2 ਮੋਬਾਈਲ ਫੋਨ ਲੁੱਟੇ ਤੇ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਅਗਰਵਾਲ ਟੈਲੀਕਾਮ ਦੇ ਮਾਲਕ ਨਿੱਤਨ ਅਗਰਵਾਲ ਨੇ ਦੱਸਿਆ ਕਿ ਅੱਜ ਸ਼ਾਮ ਸਾਢੇ 4 ਵਜੇ ਉਹ ਆਪਣੀ ਟੈਲੀਕਾਮ ਦੀ ਦੁਕਾਨ ’ਤੇ ਬੈਠਾ ਹੋਇਆ ਸੀ ਕਿ ਇਸੇ ਦੌਰਾਨ ਦੋ ਨੌਜਵਾਨ ਦੁਕਾਨ ਦੇ ਅੰਦਰ ਆਏ ਜਿਨਾਂ ’ਚੋਂ ਇਕ ਨੌਜਵਾਨ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਕੱਢ ਲਈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਹਥਿਆਰਬੰਦ ਨੌਜਵਾਨ ਦੁਕਾਨ ਅੰਦਰ ਲਗਾਏ ਕਾਊਂਟਰ ਨੂੰ ਪਿੱਛੇ ਕਰਦੇ ਹੋਏ ਅੰਦਰ ਵਾਲੀ ਸਾਈਡ ’ਤੇ ਆ ਗਿਆ ਤੇ ਜ਼ਬਰਦਸਤੀ ਦੋ ਨਵੇਂ ਓਪੋ ਕੰਪਨੀ ਦੇ ਮੋਬਾਈਲ ਫੋਨ ਲੁੱਟ ਕੇ ਸਾਥੀ ਸਮੇਤ ਬਾਹਰ ਨੂੰ ਚਲਾ ਗਿਆ। ਨਿੱਤਨ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਉਸ ਨੇ ਬਾਹਰ ਸੜਕ ਵੱਲ ਦੇਖਿਆ ਤਾਂ ਅਣਪਛਾਤੇ ਨੌਜਵਾਨ ਕਾਲੇ ਰੰਗ ਦੀ ਕਰੂਜ਼ ਗੱਡੀ ’ਚ ਬੈਠ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਅਰਬਨ ਅਸਟੇਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਓਧਰ ਜਦੋਂ ਉਕਤ ਲੁੱਟ ਸਬੰਧੀ ਹੋਰ ਜਾਣਕਾਰੀ ਲੈਣ ਲਈ ਚੌਕੀ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਨਿੱਤਨ ਅਗਰਵਾਲ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਪਿਸਤੌਲ ਦੀ ਨੋਕ ’ਤੇ ਮੋਬਾਈਲ ਲੁੱਟ ਕੇ ਫਰਾਰ ਹੋਣ ਵਾਲੇ ਨੌਜਵਾਨ ਜੋ ਕਿ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਏ ਹਨ, ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦ ਹੀ ਇਸ ਲੁੱਟ ਤੋਂ ਪਰਦਾ ਚੁੱਕ ਦਿੱਤਾ ਜਾਵੇਗਾ।


Bharat Thapa

Content Editor

Related News