ਪੇਸ਼ੀ ਦੀ ਵਾਪਸੀ ਤੋਂ ਬਾਅਦ ਤਲਾਸ਼ੀ ਲੈਣ ’ਤੇ ਹਵਾਲਾਤੀ ਕੋਲੋਂ 1 ਮੋਬਾਇਲ ਬਰਾਮਦ

Sunday, Aug 18, 2024 - 05:02 PM (IST)

ਪੇਸ਼ੀ ਦੀ ਵਾਪਸੀ ਤੋਂ ਬਾਅਦ ਤਲਾਸ਼ੀ ਲੈਣ ’ਤੇ ਹਵਾਲਾਤੀ ਕੋਲੋਂ 1 ਮੋਬਾਇਲ ਬਰਾਮਦ

ਫਿਰੋਜ਼ਪੁਰ (ਖੁੱਲਰ, ਪਰਮਜੀਤ ਸੋਢੀ) : ਜਲੰਧਰ ਤੋਂ ਪੇਸ਼ੀ ਭੁਗਤ ਕੇ ਵਾਪਸ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਆਏ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਐੱਸ. ਆਈ. ਸਵਰਨ ਸਿੰਘ ਨੇ ਦੱਸਿਆ ਕਿ ਰਛਪਾਲ ਗੋਇਲ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ 16 ਅਗਸਤ 2024 ਨੂੰ ਜਲੰਧਰ ਤੋਂ ਪੇਸ਼ੀ ਵਾਪਸੀ ਦੌਰਾਨ ਤਲਾਸ਼ੀ ਸਮੇਂ ਹਵਾਲਾਤੀ ਅਰਸ਼ਪ੍ਰੀਤ ਸਿੰਘ ਉਰਫ਼ ਵੱਡਾ ਪੁੱਤਰ ਬੇਅੰਤ ਸਿੰਘ ਵਾਸੀ 06/03 ਸ਼ਹੀਦ ਬਾਬੂ ਲਾਭ ਸਿੰਘ ਨਗਰ ਜਲੰਧਰ ਡਵੀਜ਼ਨ ਨੰਬਰ 1 ਪੁਲਸ ਕਮਿਸ਼ਨਰ ਕੋਲੋਂ 1 ਕੀਪੈਡ ਫੋਨ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਪੁਲਸ ਨੇ ਉਕਤ ਹਵਾਲਾਤੀ ਅਰਸ਼ਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


 


author

Babita

Content Editor

Related News