ਪਾਕਿਸਤਾਨ ਦੀ ਜੇਲ੍ਹ ''ਚ ਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਆਸ ਬੱਝੀ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

Tuesday, Feb 10, 2026 - 02:12 PM (IST)

ਪਾਕਿਸਤਾਨ ਦੀ ਜੇਲ੍ਹ ''ਚ ਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਆਸ ਬੱਝੀ, ਪਰਿਵਾਰ ''ਚ ਖ਼ੁਸ਼ੀ ਦੀ ਲਹਿਰ

ਜਲਾਲਾਲਬਾਦ (ਆਦਰਸ਼, ਜਤਿੰਦਰ) : ਜਲਾਲਾਬਾਦ ਨੇੜਲੇ ਪਿੰਡ ਖੈਰੇ ਕੇ ਉਤਾੜ ਦਾ  ਅੰਮ੍ਰਿਤਪਾਲ ਸਿੰਘ ਪਿਛਲੇ ਸਾਲ 21 ਜੂਨ ਨੂੰ ਤਾਰੋਂ ਪਾਰ ਖੇਤੀ ਕਰਦੇ ਹੋਏ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ 'ਚ ਦਾਖ਼ਲ ਹੋ ਗਿਆ ਸੀ। ਉਸ ਨੂੰ ਉਥੋਂ ਦੇ ਰੇਂਜਰਜ਼ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਲਾਹੌਰ ਦੀ ਅਦਾਲਤ ਵੱਲੋਂ ਉਸ ਨੂੰ ਸਜ਼ਾ ਸੁਣਾਈ ਗਈ ਸੀ। ਉਸ ਦੀ ਸਜ਼ਾ 26 ਦਸੰਬਰ 2025 ਨੂੰ ਪੂਰੀ ਹੋ ਚੁੱਕੀ ਹੈ।

ਇੱਧਰ ਪਰਿਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਜਾਣਕਾਰੀ ਮੀਡੀਆ ਤੋਂ ਮਿਲੀ ਹੈ। ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਅੰਮ੍ਰਿਤਪਾਲ ਦੀ ਰਿਹਾਈ ਦੀ ਆਸ ਬੱਝੀ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਜੁਗਰਾਜ ਸਿੰਘ ਨੇ ਇਸ ਸਭ ਦੇ ਲਈ ਭਾਰਤ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਵੱਲੋਂ ਕੀਤੇ ਯਤਨਾਂ ਦੇ ਨਾਲ ਅੰਮ੍ਰਿਤਪਾਲ ਦੀ ਰਿਹਾਈ ਹੋ ਰਹੀ ਹੈ। 


author

Babita

Content Editor

Related News