ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਗਿਰੋਹ ਹਥਿਆਰਾਂ ਸਣੇ ਗ੍ਰਿਫ਼ਤਾਰ
Saturday, Feb 07, 2026 - 06:12 PM (IST)
ਜਲਾਲਾਬਾਦ (ਆਦਰਦਸ਼ ਜੋਸਨ, ਜਤਿੰਦਰ) : ਥਾਣਾ ਸਿਟੀ ਜਲਾਲਾਬਾਦ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ ਵਿਖੇ ਬੰਦ ਪਏ ਸ਼ੈਲਰ ’ਚ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਗਿਰੋਹ ਦੇ 7 ਮੈਂਬਰਾਂ ਨੂੰ ਪੁਲਸ ਵੱਲੋਂ 2 ਦੇਸੀ ਪਿਸਟਲ ਤੇ ਮਾਰੂ ਹਥਿਆਰਾਂ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਸਬ ਡਵੀਜਨ ਜਲਾਲਾਬਾਦ ਦੇ ਡੀ.ਐੱਸ.ਪੀ ਗੁਰਸਵੇਕ ਸਿੰਘ ਬਰਾੜ ਨੇ ਕਿਹਾ ਕਿ ਥਾਣਾ ਸਿਟੀ ਦੇ ਐੱਸ.ਐੱਚਓ ਅੰਗਰੇਜ ਕੁਮਾਰ ਦੀ ਅਗਵਾਈ ਹੇਠ ਜਾਂਚ ਅਧਿਕਾਰੀ ਗਰਦੇਵ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਮੁਖਬਰ ਠੋਸ ਦੀ ਇਤਲਾਹ ’ਤੇ ਕਰਵਾਈ ਕਰਦੇ ਹੋਏ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਹੈ।
ਮੁਲਜ਼ਮਾਂ ਤੋਂ 2 ਦੇਸੀ ਪਿਸਟਲ ਅਤੇ ਲੋਹੇ ਦੀਆਂ ਰਾਡਾਂ ਨਾਲ ਤਿਆਰ ਕੀਤੇ ਹੋਏ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਗਿਰੋਹ ’ਚ ਸ਼ਾਮਲ ਪ੍ਰਿੰਸ ਕੁਮਾਰ ਪੁੱਤਰ ਸੁਖਵਿੰਦਰ ਸਿੰਘ ਊਰਫ ਬਿੱਟੂ ਪੁੱਤਰ ਗੋਬਿੰਦ ਨਗਰੀ, ਮੰਗਾ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਮੁਹੱਲਾ ਰਾਜਪੂਤਾ ਵਾਲਾ, ਖੁਸ਼ਪ੍ਰੀਤ ਸਿੰਘ ਊਰਫ ਖੁਸ਼ੀ ਨਰਿੰਦਰ ਸਿੰਘ ਕਮਰੇ ਵਾਲਾ, ਕੁਲਵੰਤ ਸਿੰਘ ਊਰਫ ਕਾਲੀ ਪੁੱਤਰ ਜੀਤ ਸਿੰਘ ਵਾਸੀ ਬੱਲੂਆਣਾ ਨੇੜੇ ਸੱਚਾ ਸੌਦਾ ਡੇਰਾ ਜਲਾਲਾਬਾਦ, ਅਰਸ਼ਦੀਪ ਸਿੰਘ ਊਰਫ ਅਰਸ਼ ਪੁੱਤਰ ਮੁਖਤਿਆਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਹਾਲ ਅਬਾਦ ਅਮੀਰ ਖਾਸ ਨੇੜੇ ਟਾਇਲਾਂ ਵਾਲੀ ਫੈਕਟਰੀ, ਮਕਸਦ ਸਿੰਘ ਊਰਫ ਨਿੱਕਾ ਪੁੱਤਰ ਮਨਦੀਪ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਅਤੇ ਹਰਜਿੰਦਰ ਸਿੰਘ ਊਰਫ ਕਾਲੂ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚੱਕ ਮੰਨੇ ਵਾਲਾ ਗਿੋਰਹ ’ਚ ਸ਼ਾਮਲ ਹਨ।
