ਵਿਆਹ ਦਾ ਲਾਰਾ ਲਾ ਅਗਵਾ ਕੀਤੀ ਨਾਬਾਲਗ ਕੁੜੀ, ਜਦੋਂ ਪੁਲਸ ਲੱਭ ਕੇ ਲਿਆਈ ਤਾਂ...

07/24/2020 9:45:20 AM

ਲੁਧਿਆਣਾ : ਸਥਾਨਕ ਇਕ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਨੂੰ 21 ਜੂਨ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਅਗਵਾ ਕਰ ਕੇ ਲੈ ਗਿਆ ਸੀ ਪਰ ਜਦੋਂ ਪੁਲਸ ਨੇ ਕੁੜੀ ਨੂੰ ਲੱਭ ਲਿਆ ਅਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਕੁੜੀ ਗਰਭਵਤੀ ਨਿਕਲੀ। ਜਾਣਕਾਰੀ ਮੁਤਾਬਕ 18 ਜੂਨ ਨੂੰ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਜੋਧੇਵਾਲ ਪੁਲਸ ਨੇ ਇਸੇ ਇਲਾਕੇ ਦੇ ਰਹਿਣ ਵਾਲੇ ਮਹਿਤਾਬ ਨਾਂ ਦੇ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : 'ਗਰਭਵਤੀ ਜਨਾਨੀਆਂ' ਤੋਂ ਡਿਊਟੀ ਕਰਾਉਣ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਹਿਤਾਬ ਦੀ ਜਦੋਂ ਮੋਬਾਇਲ ਲੋਕੇਸ਼ਨ ਕਢਵਾਈ ਗਈ ਤਾਂ ਉਹ ਇੱਥੋਂ ਕਰੀਬ 1600 ਕਿਲੋਮੀਟਰ ਦੂਰ ਬਿਹਾਰ-ਨੇਪਾਲ ਸਰਹੱਦ ਨਾਲ ਲਗਦੇ ਜ਼ਿਲ੍ਹਾ ਰਵਿਆ ਦੇ ਥਾਣਾ ਸਕਟੀ ਤਹਿਤ ਆਉਂਦੇ ਪਿੰਡ ਕੇਲਾਵੜੀ ਦੀ ਪਾਈ ਗਈ। ਇਸ ’ਤੇ ਏ. ਐੱਸ. ਆਈ. ਰਮੇਸ਼ ਕੁਮਾਰ, ਏ. ਐੱਸ. ਆਈ. ਵਿਜੇ ਕੁਮਾਰ ਅਤੇ ਇਕ ਸਿਪਾਹੀ ਬੀਬੀ ਨੂੰ ਉਥੇ ਭੇਜਿਆ ਗਿਆ, ਜਿੱਥੇ ਪੀੜਤਾ ਤਾਂ ਇਸ ਟੀਮ ਨੂੰ ਮਿਲ ਗਈ ਪਰ ਮੁਲਜ਼ਮ ਮਹਿਤਾਬ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 'ਮੁੱਖ ਮੰਤਰੀ ਰਾਹਤ ਫੰਡ' 'ਤੇ ਵੱਡਾ ਖੁਲਾਸਾ, ਜਾਣੋ ਕਿੰਨੇ ਕਰੋੜ ਆਏ ਤੇ ਕਿੰਨੇ ਖ਼ਰਚੇ
ਟੈਕਸੀ ਦਾ ਕਿਰਾਇਆ ਪੁਲਸ ਨੇ ਜੇਬ ’ਚੋਂ ਦਿੱਤਾ
ਸੂਤਰਾਂ ਨੇ ਦੱਸਿਆ ਕਿ ਟੈਕਸੀ ਦਾ ਕਿਰਾਇਆ ਵੀ ਪੁਲਸ ਨੂੰ ਆਪਣੀ ਜੇਬ ’ਚੋਂ ਦੇਣਾ ਪਿਆ। ਟੈਕਸੀ ਚਾਲਕ ਨੇ 10 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਪੁਲਸ ਤੋਂ ਵਸੂਲਿਆ। ਇੰਨਾ ਹੀ ਨਹੀਂ, ਇਸ ਟੀਮ ਦੇ ਨਾਲ ਪੀੜਤਾ ਦਾ ਕੋਈ ਵੀ ਪਰਿਵਾਰ ਵਾਲਾ ਨਹੀਂ ਆਇਆ ਅਤੇ ਜਦੋਂ ਉਸ ਨੂੰ ਇੱਥੇ ਲਿਆ ਕੇ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਤਾਂ ਉਹ ਗਰਭਵਤੀ ਨਿਕਲੀ, ਜਿਸ ਤੋਂ ਬਾਅਦ ਅਗਵਾ ਦੇ ਇਸ ਕੇਸ ’ਚ ਕੁਕਰਮ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ।
ਧੀ ਦੀ ਉਮਰ ਦੱਸੀ ਸੀ 13 ਸਾਲ
ਕੇਸ ਦਰਜ ਕਰਵਾਉਂਦੇ ਸਮੇਂ ਸ਼ਿਕਾਇਤ ਕਰਤਾ ਨੇ ਆਪਣੀ ਧੀ ਦੀ ਉਮਰ 13 ਸਾਲ ਦੱਸੀ ਸੀ। ਨਾਬਾਲਗਾ ਦੇ ਮਿਲਣ ਤੋਂ ਬਾਅਦ ਪੁਲਸ ਨੂੰ ਇਸ ’ਤੇ ਸ਼ੱਕ ਹੋਇਆ ਅਤੇ ਉਸ ਦੀ ਸਹੀ ਉਮਰ ਜਾਣਨ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਪ੍ਰੀਖਣ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਉਮਰ 15 ਸਾਲ ਦੱਸੀ।

 


Babita

Content Editor

Related News