ਅੱਧ ਵਿਚਾਲੇ ਲਟਕੇ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਠੇਕੇਦਾਰਾਂ ’ਤੇ ਹੋਵੇਗੀ ਕਾਰਵਾਈ

Monday, Oct 13, 2025 - 04:07 PM (IST)

ਅੱਧ ਵਿਚਾਲੇ ਲਟਕੇ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਠੇਕੇਦਾਰਾਂ ’ਤੇ ਹੋਵੇਗੀ ਕਾਰਵਾਈ

ਲੁਧਿਆਣਾ (ਹਿਤੇਸ਼)- ਹਲਕਾ ਕੇਂਦਰੀ ’ਚ ਅੱਧ ਵਿਚਾਲੇ ਲਟਕੇ ਵਿਕਾਸ ਕੰਮਾਂ ਲਈ ਜ਼ਿੰਮੇਵਾਰ ਠੇਕੇਦਾਰਾਂ ’ਤੇ ਕਾਰਵਾਈ ਹੋਵੇਗੀ। ਇਹ ਫੈਸਲਾ ਸ਼ੁੱਕਰਵਾਰ ਨੂੰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਦੀ ਮੀਟਿੰਗ ’ਚ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਨਗਰ ਨਿਗਮ ਅਫ਼ਸਰਾਂ ਵੱਲੋਂ ਨਵੀਆਂ ਗੱਡੀਆਂ ਦੀ ਖਰੀਦ 'ਚ 'ਘਪਲਾ'! CM ਆਫ਼ਿਸ ਨੇ ਮੰਗੀ ਰਿਪੋਰਟ

ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਹਲਕਾ ਕੇਂਦਰੀ ਦੇ ਏਰੀਆ ’ਚ ਕਈ ਥਾਈਂ ਅਜਿਹੇ ਵਿਕਾਸ ਕਾਰਜ ਹਨ, ਜੋ ਵਰਕ ਆਰਡਰ ਜਾਰੀ ਹੋਣ ਤੋਂ ਕਾਫੀ ਦੇਰ ਬਾਅਦ ਵੀ ਜਾਂ ਤਾਂ ਸਾਈਟ ’ਤੇ ਸ਼ੁਰੂ ਨਹੀਂ ਹੋਏ ਜਾਂ ਅੱਧ ਵਿਚਾਲੇ ਲਟਕੇ ਹੋਏ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਈ ਥਾਈਂ ਲੰਬੇ ਸਮੇਂ ਤੋਂ ਸੜਕਾਂ-ਗਲੀਆਂ ਨੂੰ ਪੁੱਟ ਕੇ ਛੱਡ ਦਿੱਤਾ ਗਿਆ ਅਤੇ ਮੁੜ ਬਣਾਉਣ ਲਈ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵਲੋਂ ਬੀ. ਐਂਡ ਆਰ. ਸ਼ਾਖਾ ਦੇ ਅਫਸਰਾਂ ਨੂੰ ਹਲਕਾ ਕੇਂਦਰੀ ’ਚ ਪੈਂਡਿੰਗ ਵਿਕਾਸ ਕੰਮਾਂ ਦੀ ਡਿਟੇਲ ਨਾਲ ਉਸ ਦੇ ਲਈ ਜ਼ਿੰਮੇਵਾਰੀ ਠੇਕੇਦਾਰਾਂ ’ਤੇ ਕਾਰਵਾਈ ਕਰਨ ਲਈ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਅਫਸਰਾਂ ’ਤੇ ਵੀ ਡਿੱਗੇਗੀ ਗਾਜ

ਜਨਕਪੁਰੀ ਮੇਨ ਰੋਡ ’ਤੇ ਸੀਮੈਂਟ ਤੋਂ ਬਿਨਾਂ ਬਣਾਇਆ ਗਿਆ ਸੈਂਟ੍ਰਲ ਵਰਜ ਆਖਿਰ ਨਗਰ ਨਿਗਮ ਨੇ ਤੋੜ ਦਿੱਤਾ ਹੈ। ਇਸ ਨਿਰਮਾਣ ਕਾਰਜ ’ਚ ਠੇਕੇਦਾਰ ਵਲੋਂ ਘਟੀਆ ਮਟੀਰੀਅਲ ਦੀ ਵਰਤੋਂ ਕਰਨ ਦਾ ਖੁਲਾਸਾ ਇਲਾਕੇ ਦੇ ਕੌਂਸਲਰ ਗੌਰਵਜੀਤ ਵਲੋਂ ਕਈ ਮਹੀਨੇ ਪਹਿਲਾਂ ਕੀਤਾ ਗਿਆ ਸੀ ਪਰ ਨਗਰ ਨਿਗਮ ਦੀ ਬੀ. ਐਂਡ ਆਰ. ਸ਼ਾਖਾ ਦੇ ਅਫਸਰਾਂ ਨੇ ਠੇਕੇਦਾਰ ਦੇ ਨਾਲ ਦੋਸਤੀ ਕਾਰਨ ਮਾਮਲੇ ’ਤੇ ਪਰਦਾ ਪਾ ਦਿੱਤਾ ਪਰ ਹੁਣ ਸੈਂਟਰਲ ਵਰਜ ਦੀਆਂ ਇੱਟਾਂ ਖੁਦ-ਬ-ਖੁਦ ਡਿੱਗਣ ਲੱਗੀਆਂ ਹਨ ਅਤੇ ਹੱਥ ਲਗਾਉਣ ’ਤੇ ਹੀ ਕੰਧ ਖਿੱਲਰ ਜਾਂਦੀ ਹੈ, ਜਿਸ ’ਤੇ ਕੌਂਸਲਰ ਨੇ ਇਕ ਵਾਰ ਫਿਰ ਫੇਸਬੁੱਕ ’ਤੇ ਲਾਈਵ ਹੋ ਕੇ ਭੜਾਸ ਕੱਢੀ ਤਾਂ ਨਗਰ ਨਿਗਮ ਅਫਸਰਾਂ ’ਚ ਹਲਚਲ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਤਹਿਤ ਸੈਂਟਰਲ ਵਰਜ ਆਖਿਰ ਤੋੜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ

ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਵਿਧਾਇਕ ਪਰਾਸ਼ਰ ਦੀ ਮੀਟਿੰਗ ਵਿਚ ਵੀ ਚਰਚਾ ਹੋਈ ਹੈ ਅਤੇ ਹਾਲਾਤ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੇ ਨਾਲ ਹੀ ਪੇਮੈਂਟ ਜਾਰੀ ਕਰਨ ਵਾਲੇ ਅਫਸਰਾਂ ’ਤੇ ਵੀ ਗਾਜ ਡਿੱਗੇਗੀ, ਜਿਸ ਦੀ ਪੁਸ਼ਟੀ ਖੁਦ ਕਮਿਸ਼ਨਰ ਨੇ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News