ਹੁਣ ਫ਼ਿਰ ਜੇ ਬਿਨਾਂ ਮਾਸਕ ਪਾਏ ਨਿਕਲੇ ਬਾਹਰ ਤੋਂ ਹੋਵੇਗਾ ਚਲਾਨ ਤੇ ਸਖ਼ਤ ਕਾਰਵਾਈ

02/23/2021 3:38:21 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਕੋਰੋਨਾ ਨੇ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਨੇ ਅਹਿਤਾਤ ਵਜੋਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਐੱਸ.ਐੱਸ.ਪੀ. ਡੀ. ਸੁਡਰਵਿਲੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਬਿਮਾਰੀ ਦੇ ਵੱਧਦੇ ਮੱਦੇਨਜ਼ਰ ਕੋਰੋਨਾ ਦੇ ਮਰੀਜ਼ਾਂ ਦੇ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਗਭੀਰਤਾ ਨਾਲ ਲੈਦੇ ਹੋਏ ਜੇਕਰ ਕੋਈ ਵਿਅਕਤੀ ਘਰ ਤੋਂ ਬਾਹਰ ਬਿਨਾਂ ਮਾਸਕ ਪਾਏ ਨਿਕਲੇਗਾ ਤਾਂ ਉਸ ਤੇ ਮਾਸਕ ਦੇ ਚਲਾਨ ਤੋਂ ਇਲਾਵਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਬਿਨਾਂ ਮਾਸਕ ਪਾਏ ਘੁੰਮਣ ਵਾਲਿਆ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ 'ਚ ਪਹੁੰਚੇ ਲੱਖਾ ਸਿਧਾਣਾ

ਐਸ.ਐਸ.ਪੀ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਤੋਂ ਬਚਾਉਣ ਲਈ ਪੁਲਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਪਿੰਡਾਂ ਸ਼ਹਿਰਾਂ ਅਤੇ ਸਕੂਲਾਂ/ਕਾਲਜ਼ਾਂ ਵਿੱਚ ਜਗਰੂਕ ਕਰ ਰਹੀਆਂ ਹਨ ਅਤੇ ਮੁਫਤ ਵਿੱਚ ਮਾਸਕ ਵੰਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਭ ਨੂੰ ਮਾਸਕ ਜ਼ਰੂਰ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਆਪਸੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਬਜ਼ੀ ਮੰਡੀ ਅੰਦਰ ਦੁਕਾਨਦਾਰ ਸਾਫ਼-ਸਫਾਈ ਰੱਖਣ ਅਤੇ ਖਰੀਰਦਾਰੀ ਹਮੇਸ਼ਾ 2 ਗਜ ਦੀ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਬਿਨਾਂ ਜ਼ਰੂਰਤ ਦੇ ਸਾਮਾਨ ਨੂੰ ਨਾ ਛੂਹੋ ਅਤੇ ਖਰੀਰਦਾਰੀ ਕਰਨ ਤੋਂ ਬਾਅਦ ਸਬਜ਼ੀ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰੋ। ਉਨ੍ਹਾਂ ਕਿਹਾ ਕੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਖੰਘ, ਜ਼ੁਕਾਮ ਜਾਂ ਬੁਖਾਰ ਹੋਵੇ ਤਾਂ ਉਹ ਬਿਨਾਂ ਡਰੇ ਆਪਣੇ ਨਜ਼ਦੀਕ ਦੇ ਹਸਪਾਲ ਵਿੱਚੋਂ ਜਾ ਕੇ ਆਪਣੇ ਟੈਸਟ ਜ਼ਰੂਰ ਕਰਵਾਉਣ।

ਇਹ ਵੀ ਪੜ੍ਹੋ:  ਗੁਰਲਾਲ ਭਲਵਾਨ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਸਪਲਾਈ ਕਰਨ ਦਾ ਦੋਸ਼


Shyna

Content Editor

Related News