2025 'ਚ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ
Tuesday, Nov 19, 2024 - 05:49 AM (IST)
ਲੁਧਿਆਣਾ: ਜੇ ਤੁਸੀਂ ਵੀ ਅਗਲੇ ਸਾਲ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਸਾਲ 2025 ਵਿਚ ਵਿਆਹ ਤੇ ਹੋਰ ਸ਼ੁੱਭ ਕੰਮਾਂ ਲਈ 107 ਦਿਨ ਸ਼ੁੱਭ ਮਹੂਰਤ ਆਉਣ ਵਾਲੇ ਹਨ। ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਸਾਲ ਵਿਆਹ, ਗ੍ਰਹਿ ਪ੍ਰਵੇਸ਼ ਤੇ ਹੋਰ ਚੰਗੇ ਕੰਮਾਂ ਲਈ ਕਾਫ਼ੀ ਜ਼ਿਆਦਾ ਮਹੂਰਤ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਵਿਆਹ ਤੇ ਹੋਰ ਮੰਗਲ ਕਾਰਜਾਂ ਲਈ ਸ਼ੁੱਕਰ ਤਾਰਾ ਸ਼ੁੱਭ ਮੰਨਿਆ ਜਾਂਦਾ ਹੈ। 2025 ਵਿਚ ਸ਼ੁੱਕਰ ਤਾਰਾ 11 ਮਹੀਨਿਆਂ ਤਕ ਚੜ੍ਹਿਆ ਰਹੇਗਾ। ਸਾਲ ਦੇ ਅਖ਼ੀਰ ਵਿਚ 12 ਦਸੰਬਰ 2025 ਤੋਂ 31 ਜਨਵਰੀ 2026 ਤਕ ਸ਼ੁੱਕਰ ਤਾਰਾ ਡੁੱਬਿਆ ਰਹੇਗਾ। ਇਸ ਵਿਚਾਲੇ ਕੋਈ ਵੀ ਮੰਗਲ ਕਾਰਜ ਨਹੀਂ ਹੋ ਸਕੇਗਾ। ਦੂਜੇ ਪਾਸੇ 2025 ਵਿਚ 10 ਜੂਨ ਤੋਂ 6 ਜੁਲਾਈ ਤਕ ਗੁਰੂ ਅਸਤ ਹੋਣ ਕਾਰਨ ਕੋਈ ਵੀ ਮੰਗਲ ਕਾਰਜ ਕਰਨ ਲਈ ਸ਼ੁੱਭ ਮਹੂਰਤ ਨਹੀਂ ਹੈ।
1 ਫ਼ਰਵਰੀ 2026 ਤੋਂ ਸ਼ੁੱਕਰ ਤਾਰਾ ਚੜ੍ਹੇਗਾ ਤੇ ਮੰਗਲ ਕਾਰਜਾਂ ਦੇ ਸ਼ੁੱਭ ਮਹੂਰਤ ਵੀ ਸ਼ੁਰੂ ਹੋ ਜਾਣਗੇ। ਪਰ ਇਹ ਮਹੂਰਤ ਵੀ ਕੁਝ ਦਿਨ ਹੀ ਰਹਿਣਗੇ ਕਿਉਂਕਿ 7 ਮਾਰਚ ਤੋਂ 14 ਮਾਰਚ ਤਕ ਹੋਲੀਆਂ ਸ਼ੁਰੂ ਹੋ ਜਾਣ ਕਾਰਨ ਸ਼ੁੱਭ ਕਾਰਜ ਰੋਕ ਦਿੱਤੇ ਜਾਣਗੇ।
2025 'ਚ ਦਿਨ ਦੇ ਮਹੂਰਤ
ਜਨਵਰੀ : 17, 19, 22
ਫ਼ਰਵਰੀ : 4, 7, 13, 15, 18, 19, 21, 25
ਮਾਰਚ : 3, 6, 7, 12
ਅਪ੍ਰੈਲ : 14, 19, 20, 21, 22, 25, 30
ਮਈ : 1, 6, 8, 17, 18, 19, 28
ਜੂਨ :1, 2, 4, 7
ਜੁਲਾਈ : 12, 13, 21, 29
ਅਗਸਤ : 1,6, 8, 9, 25, 28, 29
ਸਤੰਬਰ : 2, 4, 5, 22
ਅਕਤੂਬਰ : 1, 2, 3, 7, 11, 26, 27, 28, 29, 30, 31
ਨਵੰਬਰ : 2, 3, 8, 13, 23
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਰਾਤ ਦੇ ਮਹੂਰਤ
ਜਨਵਰੀ : 16, 18, 21, 24, 30
ਫ਼ਰਵਰੀ : 14, 20
ਮਾਰਚ : 5, 6, 11
ਅਪ੍ਰੈਲ : 16, 18, 22, 29, 30
ਮਈ : 5, 7, 15, 18
ਜੂਨ : 1, 4
ਜੁਲਾਈ : 11, 12, 13, 20, 21, 28, 31
ਅਗਸਤ : 1, 3, 7, 8, 13, 17, 18, 24, 28
ਸਿਤੰਬਰ : 1, 2, 3, 4, 5, 26, 27, 29
ਅਕਤੂਬਰ : 1, 2, 11, 22, 24
ਨਵੰਬਰ : 3, 7, 12, 22, 24, 25, 26, 27, 29 ਤੇ 30
ਦਸੰਬਰ: 4 ਤੇ 5
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8