ਵਿਆਹੁਤਾ ਨਾਲ ਨੰਦੋਈਏ ਨੇ ਕੀਤਾ ਜਬਰ-ਜ਼ਿਨਾਹ, 13 ਦਿਨ ਰੱਖਿਆ ਰਾਜਸਥਾਨ ’ਚ

Thursday, Jun 16, 2022 - 06:01 PM (IST)

ਵਿਆਹੁਤਾ ਨਾਲ ਨੰਦੋਈਏ ਨੇ ਕੀਤਾ ਜਬਰ-ਜ਼ਿਨਾਹ, 13 ਦਿਨ ਰੱਖਿਆ ਰਾਜਸਥਾਨ ’ਚ

ਫਿਰੋਜ਼ਪੁਰ (ਕੁਮਾਰ,ਮਲਹੋਤਰਾ,ਖੁੱਲਰ,ਪਰਮਜੀਤ) : ਕਥਿਤ ਰੂਪ ਵਿਚ ਇਕ ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ਅਤੇ 13 ਦਿਨ ਤੱਕ ਕੋਟਾ ਰਾਜਸਥਾਨ ਅਤੇ ਇਕ ਦਿਨ ਅੰਮ੍ਰਿਤਸਰ ਦੇ ਹੋਟਲ ਵਿਚ ਰੱਖਣ ਦੇ ਦੋਸ਼ ਹੇਠ ਥਾਣਾ ਕੁਲਗ਼ੜ੍ਹੀ ਦੀ ਪੁਲਸ ਨੇ ਵਿਆਹੁਤਾ ਦੇ ਬਿਆਨਾਂ ’ਤੇ ਪੁਲਸ ਨੇ ਯੁੱਧਵੀਰ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਅਤੇ ਤਿੰਨ ਅਣਪਛਾਤੇ ਲੋਕਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਕਰੀਬ 30 ਸਾਲਾ ਵਿਆਹੁਤਾ ਸ਼ਿਕਾਇਤਕਰਤਾ ਮੁਦੱਈਆ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ 6 ਜੂਨ 2022 ਨੂੰ ਰਿਪੋਰਟ ਦਰਜ ਕੀਤੀ ਸੀ ਅਤੇ ਉਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।

ਵਿਆਹੁਤਾ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਉਹ ਪਿੰਡ ਬੁੱਕਣ ਖਾਂ ਵਾਲਾ ਵਿਖੇ ਰਹਿ ਰਹੀ ਸੀ ਅਤੇ ਉਸ ਦੇ ਨੰਦੋਈਆ ਯੁੱਧਵੀਰ ਸਿੰਘ ਨੇ ਉਸ ਨੂੰ ਫ਼ੋਨ ਕਰ ਕੇ ਕਿਹਾ ਕਿ ਤੇਰਾ ਲੜਕਾ ਠੀਕ ਨਹੀਂ ਹੈ, ਜਿਸ ਨੂੰ ਦਵਾਈ ਦਿਵਾਉਂਦੇ ਹਾਂ ਅਤੇ ਉਹ 14 ਮਈ ਨੂੰ ਬੱਚੇ ਨੂੰ ਦਵਾਈ ਦਿਵਾਉਣ ਦੇ ਬਹਾਨੇ ਉਸਨੂੰ ਚਿੱਟੇ ਰੰਗ ਦੀ ਕਾਰ ’ਚ ਬਿਠਾ ਕੇ ਆਪਣੇ ਨਾਲ ਲੈ ਗਿਆ ਤੇ ਉਸ ਦੇ ਨਾਲ ਤਿੰਨ ਅਣਪਛਾਤੇ ਵਿਅਕਤੀ ਸਨ ਅਤੇ ਯੁੱਧਵੀਰ ਨੇ ਉਸ ਨੂੰ 13 ਦਿਨ ਤੱਕ ਰਾਜਸਥਾਨ ਦੇ ਕੋਟਾ ਸ਼ਹਿਰ ’ਚ ਰੱਖਿਆ ਅਤੇ ਕਥਿਤ ਰੂਪ ਵਿਚ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਅਤੇ ਇਕ ਦਿਨ ਅੰਮ੍ਰਿਤਸਰ ਦੇ ਹੋਟਲ ਵਿਚ ਠਹਿਰਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਪਿੰਡ ਮਨਾਵਾ ਲੈ ​​ਆਇਆ, ਜਿੱਥੇ ਉਸ ਨੇ ਇਹ ਸਾਰੀ ਘਟਨਾ ਆਪਣੀ ਭੈਣ ਨੂੰ ਦੱਸੀ, ਜਿਸਨੇ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਅਤੇ ਉਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ।


author

Gurminder Singh

Content Editor

Related News