ਮਾਰਕਫੈੱਡ ਦੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ
Wednesday, Aug 02, 2017 - 01:49 AM (IST)
ਸੰਗਰੂਰ, (ਬੇਦੀ)- ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮਾਰਕਫੈੱਡ ਦਫਤਰ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਸੰਗਰੂਰ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਮਾਰਕਫੈੱਡ ਦੀ ਮੈਨੇਜਮੈਂਟ ਨੇ ਫੀਲਡ ਸਟਾਫ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਮੰਗਾਂ ਇੰਡੈਟੀਕਲ ਸਕੇਲ ਨਾ ਦੇਣਾ, ਐੱਸ. ਓ. ਪੀ. ਨੂੰ ਰੱਦ ਕਰਨ ਬਾਰੇ, ਸੇਲਜ਼ਮੈਨ, ਕਣਕ ਝੋਨੇ ਤੋਂ ਗਲਤ ਤਰੀਕੇ ਨਾਲ ਬਣਾਏ ਕੇਸਾਂ/ਰਿਕਵਰੀਆਂ ਤੇ ਚਾਰਜਸ਼ੀਟਾਂ ਨੂੰ ਬੰਦ ਕਰਨਾ, ਬਾਰਿਸ਼ ਦੀ ਮਾਰ ਹੇਠ ਆਈ ਕਣਕ ਦਾ ਖਮਿਆਜ਼ਾ ਮੁਲਾਜ਼ਮਾਂ ਸਿਰ ਨਾ ਪਾਉਣਾ, ਮੁਲਾਜ਼ਮਾਂ ਦੀਆਂ ਗਲਤ ਤਰੀਕੇ ਨਾਲ ਕੀਤੀਆਂ ਬਦਲੀਆਂ ਰੱਦ ਕਰਨਾ, ਆਦਿ ਹਨ, ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
