23 ਜਨਵਰੀ ਨੂੰ ''ਪੰਜਾਬ ਕੇਸਰੀ'' ਦੇ ਹੱਕ ''ਚ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ, ਕਾਂਗਰਸ-ਭਾਜਪਾ ਵੱਲੋਂ ਹਮਾਇਤ ਦਾ ਐਲਾਨ

Thursday, Jan 22, 2026 - 12:03 PM (IST)

23 ਜਨਵਰੀ ਨੂੰ ''ਪੰਜਾਬ ਕੇਸਰੀ'' ਦੇ ਹੱਕ ''ਚ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ, ਕਾਂਗਰਸ-ਭਾਜਪਾ ਵੱਲੋਂ ਹਮਾਇਤ ਦਾ ਐਲਾਨ

ਲੁਧਿਆਣਾ (ਖ਼ੁਰਾਨਾ): ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 'ਪੰਜਾਬ ਕੇਸਰੀ ਗਰੁੱਪ' 'ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿਚ 23 ਜਨਵਰੀ ਨੂੰ ਲੁਧਿਆਣਾ ਡਿਪਟੀ ਕਮਿਸ਼ਨਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਧਰਨੇ ਪ੍ਰਦਰਸ਼ਨ ਸਬੰਧੀ ਜਾਣਕਾਰੀ ਮਿਲਣ 'ਤੇ ਕਾਂਗਰਸੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਦਰਸ਼ਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ  ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਜੜਾਂ ਪੁੱਟ ਸੁੱਟਣਗੇ।

ਉਨ੍ਹਾਂ ਕਿਹਾ ਕਿ ਸੂਬੇ  ਵਿਚ ਮੌਜੂਦਾ ਸਮੇਂ ਦੌਰਾਨ ਦਹਿਸ਼ਤ, ਗੁੰਡਾਗਰਦੀ ਤੇ ਨਸ਼ੇ ਦਾ ਪ੍ਰਕੋਪ ਸਿਖਰਾਂ 'ਤੇ ਪਹੁੰਚ ਗਿਆ ਹੈ। ਸੂਬੇ ਵਿਚ ਆਏ ਦਿਨ ਨਿਰਦੋਸ਼ ਲੋਕਾਂ ਦੇ ਕਤਲ ਹੋਣ ਦੇ ਨਾਲ ਹੀ ਨਸ਼ੇ ਦੇ ਕਾਰਨ ਨੌਜਵਾਨ ਬੱਚਿਆਂ ਦੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦੇ ਨਾਲ ਪੰਗਾ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੱਥੀਂ ਆਪਣੀ ਕਬਰ ਪੁੱਟਣ ਤੇ ਤਾਬੂਤ ਵਿਚ ਆਖ਼ਰੀ ਕਿੱਲ ਠੋਕਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦੀ ਅਖ਼ਬਾਰ ਹੈ ਤੇ ਪੰਜਾਬ ਦੀ ਜਨਤਾ ਹਮੇਸ਼ਾ ਪੰਜਾਬ ਕੇਸਰੀ ਦੇ ਨਾਲ ਰਹੀ ਹੈ। ਮੌਜੂਦਾ ਸਮੇਂ ਵਿਚ ਆਮ ਜਨਤਾ ਵਿਚ ਰੋਸ ਦੀ ਲਹਿਰ ਵੇਖੀ ਜਾ ਰਹੀ ਹੈ ਤੇ ਸਾਰੇ ਇਕਜੁੱਟ ਹੋ ਕੇ 'ਪੰਜਾਬ ਕੇਸਰੀ' ਦੇ ਨਾਲ ਖੜ੍ਹੇ ਹਨ। 


author

Anmol Tagra

Content Editor

Related News