ਭਗਵੰਤ ਮਾਨ ਸਰਕਾਰ ਵੱਲੋਂ 'ਪੰਜਾਬ ਕੇਸਰੀ' 'ਤੇ ਹਮਲੇੇ ਦੀ MP ਸਿੰਘ ਵੱਲੋਂ ਨਿਖੇਧੀ

Thursday, Feb 05, 2026 - 06:53 PM (IST)

ਭਗਵੰਤ ਮਾਨ ਸਰਕਾਰ ਵੱਲੋਂ 'ਪੰਜਾਬ ਕੇਸਰੀ' 'ਤੇ ਹਮਲੇੇ ਦੀ MP ਸਿੰਘ ਵੱਲੋਂ ਨਿਖੇਧੀ

ਚੰਡੀਗੜ੍ਹ: ਪੰਜਾਬ ਵਿੱਚ 'ਪੰਜਾਬ ਕੇਸਰੀ' ਅਦਾਰੇ 'ਤੇ ਹੋਈ ਜੀਐਸਟੀ (GST) ਵਿਭਾਗ ਦੀ ਰੇਡ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਪ੍ਰੋਫੈਸਰ ਐਮਪੀ ਸਿੰਘ (ਕਮਿਸਟਰੀ ਗੁਰੂ) ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਪ੍ਰੋਫੈਸਰ ਸਿੰਘ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਆਪਣੇ ਜੀਐਸਟੀ ਵਿਭਾਗ ਦੀ ਵਰਤੋਂ ਕਰਕੇ ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਮੈਂ ਦੱਸਣਾ ਚਾਹੁੰਦਾ ਹਾਂ ਕਿ  ''ਨੀਵਾਂ ਰਹਿ ਕੇ ਚੱਲ ਮਨਾ ਸਮੇਂ ਦੀ ਚੋਟ ਕਰਾਰੀ ਹੈ, ਆਪਣੇ ਦਮ ਤੇ ਉੱਡਣਾ ਮਾੜਾ ਨਹੀਂ ਪਰ ਮੈਂ ਤੁਹਾਨੂੰ ਦੱਸ ਦਿਆ ਬਹੁਤੀ ਮੈਂ-ਮੈਂ ਮਾੜੀ ਹੈ।"

ਇਹ ਵੀ ਪੜ੍ਹੋ-  ਪੰਜਾਬ ਕੇਸਰੀ ਦੇ ਹੱਕ 'ਚ ਆਏ ਕੁੰਵਰ ਵਿਜੇ ਪ੍ਰਤਾਪ, ਕਿਹਾ- 'ਸਰਕਾਰ ਨੇ ਸਾਰੇ ਮਹਿਕਮੇ ਇਕ ਕੰਮ ਲਗਾਏ'

ਅਵਿਨਾਸ਼ ਚੋਪੜਾ ਦੀ ਕੀਤੀ ਹਿਮਾਇਤ

ਪ੍ਰੋਫੈਸਰ ਐਮਪੀ ਸਿੰਘ ਨੇ ਪੰਜਾਬ ਕੇਸਰੀ ਅਤੇ ਅਵਿਨਾਸ਼ ਚੋਪੜਾ ਨੂੰ ਇੱਕ 'ਸ਼ਮਸ਼ੀਰ' (ਤਲਵਾਰ) ਕਰਾਰ ਦਿੰਦਿਆਂ ਕਿਹਾ ਭਗਵੰਤ ਮਾਨ ਜੀ ਉਹ ਅਜਿਹੀਆਂ ਕਾਰਵਾਈਆਂ ਅੱਗੇ ਹਾਰ ਮੰਨਣ ਵਾਲੇ ਨਹੀਂ ਹਨ। ਤੁਹਾਨੂੰ ਤਾਂ ਸੁਪਰੀਮ ਕੋਰਟ ਦਾ ਵੀ ਡਰ ਨਹੀਂ ਰਿਹਾ ਅਤੇ ਉਹ ਲੋਕਤੰਤਰ ਨੂੰ ਖਰਾਬ ਕਰ ਰਹੇ ਹਨ।

ਪ੍ਰੋਫੈਸਰ ਐਮਪੀ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ "ਬੁਲਬੁਲੋ ਕੇ ਪੰਖੋਂ ਸੇ ਬੰਧੇ ਹੁਏ ਬਾਜ ਨਹੀਂ ਰਹਿਤੇ, ਬੁਜਦਿਲੋਂ ਔਰ ਕਾਇਰੋਂ ਕੇ ਰਾਜ ਨਹੀਂ ਰਹਿਤੇ। ਸਿਰ ਝੁਕਾ ਕੇ ਪੜ ਜਾਏ ਜਿਸ ਕੋ ਚਲਨੇ ਕੀ ਆਦਤ, ਉਸਕੇ ਸਿਰ ਪੇ ਤਾਜ ਨਹੀਂ ਰਹਤੇ।"

ਉਨ੍ਹਾਂ ਕਿਹਾ ਕਿ ਇਹ ਸੱਤਾ ਦਾ ਤਾਜ ਚਾਰ ਮਹੀਨਿਆਂ ਦਾ ਮਹਿਮਾਨ ਹੈ, ਇਸ ਲਈ ਆਪਣੇ ਅਜਿਹੇ ਕੰਮਾਂ ਤੋਂ ਹਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਝੂਠੇ ਜੁਮਲੇ ਨਾ ਫੈਲਾਓ, 'ਵੀਆਈਪੀ ਕਲਚਰ' ਸਭ ਤੋਂ ਜ਼ਿਆਦਾ ਹੈ। ਅੰਤ ਵਿੱਚ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਹੋਰ ਲੋਕ ਪੰਜਾਬ ਕੇਸਰੀ ਦੇ ਸਮਰਥਨ ਵਿੱਚ ਡਟ ਕੇ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News