ਜ਼ਮੀਨ ਹੜੱਪਣ ਲਈ ਭਰਾ-ਭਰਜਾਈ ਕਰਦੇ ਸੀ ਤੰਗ, ਅੱਕ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
Friday, Nov 15, 2024 - 05:54 AM (IST)
ਲੁਧਿਆਣਾ (ਗੌਤਮ)– ਸਾਜ਼ਿਸ਼ ਤਹਿਤ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਪੁਲਸ ਥਾਣਾ ਜੀ.ਆਰ.ਪੀ. ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਕੁਨਾਲ ਸ਼ਰਮਾ ਵਜੋਂ ਕੀਤੀ ਹੈ, ਜਦਕਿ ਕੁਨਾਲ ਦੀ ਪਤਨੀ ਨਿਧੀ ਸ਼ਰਮਾ, ਉਸ ਦੇ ਪਿਤਾ ਰਾਜ ਮੋਹਨ ਸ਼ਰਮਾ ਅਤੇ ਮਾਂ ਊਸ਼ਾ ਸ਼ਰਮਾ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਮਾਤਾ ਨਗਰ ਦੇ ਰਹਿਣ ਵਾਲੇ ਅਮਿਤ ਸ਼ਰਮਾ ਨੇ ਜੱਸੀਆਂ ਰੋਡ ’ਤੇ ਸਥਿਤ ਰੇਲਵੇ ਟਰੈਕ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਨੇ ਮੌਕੇ ’ਤੇ ਜਾ ਕੇ ਉਸ ਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਸ ਦੀ ਪਤਨੀ ਸਰਵਜੀਤ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਦੀ ਪਛਾਣ ਕੀਤੀ।
ਮੌਕੇ ’ਤੇ ਸਰਵਜੀਤ ਨੇ ਅਮਿਤ ਦੇ ਭਰਾ, ਭਰਜਾਈ ਅਤੇ ਮਾਤਾ-ਪਿਤਾ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਹੀ ਉਕਤ ਮਾਮਲੇ ’ਚ ਚਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਟਰੇਨ 'ਚੋਂ ਪਾਨ ਥੁੱਕਣ ਲੱਗੇ ਵਿਅਕਤੀ ਨਾਲ ਵਾਪਰ ਗਿਆ ਹਾਦ.ਸਾ, ਸਰੀਰ ਨਾਲੋਂ ਬਾਂਹ ਹੀ ਹੋ ਗਈ ਵੱਖ
ਅਮਿਤ ਦੀ ਪਤਨੀ ਸਰਵਜੀਤ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਸਾਲ 2021 ’ਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਹੈ। ਉਸ ਦਾ ਜੀਜਾ ਕੁਨਾਲ ਸ਼ਰਮਾ, ਭਰਜਾਈ ਨਿਧੀ ਸ਼ਰਮਾ, ਸੱਸ ਊਸ਼ਾ ਸ਼ਰਮਾ ਅਤੇ ਸਹੁਰਾ ਰਾਜ ਮੋਹਨ ਸ਼ਰਮਾ ਉਸ ਦੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਕੁਝ ਸਮਾਂ ਪਹਿਲਾਂ ਚਾਰਾਂ ਨੇ ਪਤੀ ਰਾਹੀਂ ਉਸ ਦੇ ਮਾਪਿਆ ਤੋਂ 7 ਲੱਖ ਰੁਪਏ ਲਏ ਸਨ।
ਉਸ ਨੇ ਦੋਸ਼ ਲਾਇਆ ਕਿ ਉਸ ਦੇ ਜੇਠ ਅਤੇ ਜੇਠਾਣੀ ਨੇ ਜਾਇਦਾਦ ਹੜੱਪਣ ਲਈ ਉਸ ਦੇ ਪਤੀ ਨੂੰ ਬੇਦਖਲ ਕਰਵਾ ਦਿੱਤਾ। ਫਿਰ ਉਹ ਘਰੋਂ ਕੱਢਣ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਪਤੀ ਨਾਲ ਕਈ ਵਾਰ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਪਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- ਜ਼ਮੀਨੀ ਵਿਵਾਦ ਕਾਰਨ ਕਿਸਾਨ ਦੀ ਮੌਤ ਦੇ ਮਾਮਲੇ ’ਚ 4 ਖਿਲਾਫ ਕੇਸ ਦਰਜ, ਪੁਲਸ ਨੇ 2 ਸਕੇ ਭਰਾ ਕੀਤੇ ਗ੍ਰਿਫਤਾਰ
ਪੁਲਸ ਕਾਰਵਾਈ ਤੋਂ ਬਚਣ ਲਈ ਰਚੀ ਸਾਜ਼ਿਸ਼
ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਸਮੇਂ ਪੁਲਸ ਤੋਂ ਬਚਣ ਲਈ ਸੋਚੀ-ਸਮਝੀ ਸਾਜ਼ਿਸ਼ ਰਚੀ। ਉਨ੍ਹਾਂ ਨੇ ਉਸ ਨੂੰ ਇੱਕ ਚੈੱਕ ਦਿੱਤਾ, ਜਿਸ ’ਚ ਉਸ ਦੀ ਦਾਜ, ਗਹਿਣੇ ਅਤੇ ਬੇਟੀ ਦੀ ਦੇਖਭਾਲ ਲਈ ਉਸ ਦੀ ਬੇਟੀ ਦੇ ਖਾਤੇ ’ਚ 21 ਲੱਖ ਰੁਪਏ ਅਤੇ ਉਸ ਦੀ ਜਾਇਦਾਦ ਦੇ ਹਿੱਸੇ ਲਈ 30 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਦੇ ਪਤੀ ਦੇ ਸਸਕਾਰ ਤੋਂ ਬਾਅਦ ਉਸ ਨੇ ਉਸ ਨੂੰ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਬੈਂਕ ’ਚ ਚੈੱਕ ਪੇਸ਼ ਕੀਤੇ ਤਾਂ ਉਨ੍ਹਾਂ ਨੇ ਬੈਂਕ ’ਚ ਸਟਾਪ ਪੇਮੈਂਟ ਕਰਵਾ ਦਿੱਤੀ।
ਇਸ ਮਾਮਲੇ ’ਚ ਜਾਂਚ ਤੋਂ ਬਾਅਦ ਹੀ ਮੁਲਜ਼ਮ ਕੁਨਾਲ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ, ਜਦਕਿ ਬਾਕੀ 3 ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e