ਸਕੂਲ ਦੇ ਗੇਟ ''ਤੇ ਲੱਗੀ ਪਾਈਪ ''ਚ ਵੱਜਣ ਕਾਰਨ ਸਕੂਟਰ ਸਵਾਰ ਬਜ਼ੁਰਗ ਜ਼ਖ਼ਮੀ

09/24/2017 8:04:52 AM

ਜੈਤੋ  (ਜਿੰਦਲ) - ਕੋਟਕਪੂਰਾ ਰੋਡ 'ਤੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਗੇਟ 'ਤੇ ਲੱਗੀ ਹੋਈ ਲੋਹੇ ਦੀ ਪਾਈਪ 'ਚ ਸਕੂਟਰ ਵੱਜ ਜਾਣ ਕਾਰਨ 60 ਸਾਲਾ ਬਜ਼ੁਰਗ ਜਸਵੰਤ ਸਿੰਘ ਪੁੱਤਰ ਜੰਗੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵਨੀਤ ਗੋਇਲ ਤੇ ਐਂਬੂਲੈਂਸ ਡਰਾਈਵਰ ਮੀਤ ਸਿੰਘ ਮੀਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਪਏ ਬਜ਼ੁਰਗ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਜ਼ਿਕਰਯੋਗ ਹੈ ਕਿ ਇਹ ਬਜ਼ੁਰਗ ਜਸਵੰਤ ਸਿੰਘ ਦਸਤਾਰ ਸਿਖਲਾਈ ਟੀਚਰ ਹੈ। ਸਕੂਲ 'ਚ ਲਾਏ ਗਏ ਕੈਂਪ ਤੋਂ ਬਾਅਦ ਉਹ ਸਕੂਲੋਂ ਬਾਹਰ ਖੜ੍ਹੇ ਸਕੂਟਰ ਨੂੰ ਸਕੂਲ ਅੰਦਰ ਲਿਆ ਰਿਹਾ ਸੀ। ਇਸ ਦੌਰਾਨ ਉਸ ਨੂੰ ਗੇਟ 'ਤੇ ਲੱਗੀ ਲੋਹੇ ਦੀ ਪਾਈਪ ਦਾ ਪਤਾ ਨਹੀਂ ਲੱਗਾ, ਜਿਸ ਕਾਰਨ ਉਹ ਪਾਈਪ ਨਾਲ ਟਕਰਾਅ ਗਿਆ।


Related News