ਢਾਬੇ 'ਤੇ ਸਿਲੰਡਰ ਦਾ ਪਾਈਪ ਹੋਇਆ ਲੀਕ, ਮਚੇ ਅੱਗ ਦੇ ਭਾਂਬੜ, ਅਚਾਨਕ ਪੈ ਗਈਆਂ ਭਾਜੜਾਂ

Sunday, May 05, 2024 - 04:20 PM (IST)

ਢਾਬੇ 'ਤੇ ਸਿਲੰਡਰ ਦਾ ਪਾਈਪ ਹੋਇਆ ਲੀਕ, ਮਚੇ ਅੱਗ ਦੇ ਭਾਂਬੜ, ਅਚਾਨਕ ਪੈ ਗਈਆਂ ਭਾਜੜਾਂ

ਕੋਟਕਪੂਰਾ (ਜਗਤਾਰ) : ਕੋਟਕਪੂਰਾ ਦੇ ਮੋਗਾ ਰੋਡ 'ਤੇ ਸਥਿਤ ਇਕ ਢਾਬੇ 'ਤੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਿਆ ਪਰ ਉਸ ਸਮੇਂ ਤੱਕ ਢਾਬੇ 'ਤੇ ਖੜ੍ਹੇ ਇਕ ਮੋਟਰਸਾਈਕਲ ਤੋਂ ਇਲਾਵਾ ਫਰਨੀਚਰ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਜਾਣਕਾਰੀ ਮੁਤਾਬਕ ਢਾਬੇ ਦੇ ਮਾਲਕ ਵਿਸ਼ਾਲ ਨੇ ਦੱਸਿਆ ਕਿ ਉਹ ਸਵੇਰੇ ਢਾਬੇ 'ਤੇ ਪੁੱਜਿਆ ਤਾਂ ਗੈਸ ਚੁੱਲ੍ਹਾ ਜਲਾਉਣ ਦੌਰਾਨ ਸਿਲੰਡਰ ਦਾ ਪਾਈਪ ਲੀਕ ਹੋ ਗਿਆ ਅਤੇ ਅਚਾਨਕ ਅੱਗ ਲੱਗ ਗਈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਘਰੋਂ ਨਿਕਲੇ ਹੋ ਤਾਂ ਜ਼ਰਾ ਧਿਆਨ ਨਾਲ

ਦੇਖਦੇ ਹੀ ਦੇਖਦੇ ਅੱਗ ਪੂਰੀ ਤਰ੍ਹਾਂ ਫੈਲ ਗਈ ਅਤੇ ਉਨ੍ਹਾਂ ਨੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਵਿਸ਼ਾਲ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਗੈਸ ਦੇ ਲੀਕ ਹੋਣ ਕਾਰਨ ਲੱਗੀ ਸੀ ਅਤੇ ਹੁਣ ਹਾਲਾਤ ਪੂਰੇ ਕਾਬੂ 'ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News