ਦਿੱਲੀ ਦੇ ਸਰਕਾਰੀ ਸਕੂਲ ''ਚ ਲੱਗੀ ਭਿਆਨਕ ਅੱਗ

Wednesday, Apr 24, 2024 - 05:15 PM (IST)

ਦਿੱਲੀ ਦੇ ਸਰਕਾਰੀ ਸਕੂਲ ''ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ- ਦਿੱਲੀ ਦੇ ਨਿਹਾਲ ਵਿਹਾਰ ਦੇ ਇਕ ਸਰਕਾਰੀ ਸਕੂਲ 'ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਗ੍ਰਾਊਂਡ ਫਲੋਰ 'ਤੇ ਬਣੇ ਇਕ ਸਟੋਰ ਰੂਮ 'ਚ ਲੱਗੀ। ਅੱਗ ਇੰਨੀ ਭਿਆਨ ਸੀ ਕਿ ਆਸਮਾਨ 'ਚ ਕਾਲੇ ਧੂੰਏ ਦੇ ਬੱਦਲ ਛਾਅ ਗਏ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੂਰੇ ਸਕੂਲ 'ਚ ਹਫੜਾ-ਦਫੜੀ ਮਚ ਗਈ। 

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਪਹੁੰਚੀਆਂ। ਕਾਫੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜਾਣਕਾਰੀ ਮੁਤਾਬਕ, ਸਟੋਰ ਰੂਮ 'ਚ ਪੁਰਾਣੇ ਬੈਂਚ ਅਤੇ ਕੁਰਸੀਆਂ ਪਈਆਂ ਹੋਈਆਂ ਸਨ ਜਿਨ੍ਹਾਂ ਨੂੰ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। 


author

Rakesh

Content Editor

Related News