ਪੰਜਾਬ ਰੋਡਵੇਜ਼ ਬੱਸ ਦੀ ਟੱਕਰ ਨਾਲ ਐਕਟੀਵਾ ’ਤੇ ਸਵਾਰ ਔਰਤ ਦੀ ਮੌਤ, ਪਤੀ ਗੰਭੀਰ ਜ਼ਖ਼ਮੀ
Sunday, May 05, 2024 - 04:19 PM (IST)
ਜਲਾਲਾਬਾਦ (ਬਜਾਜ, ਬੰਟੀ, ਆਦਰਸ਼, ਜਤਿੰਦਰ)– ਬੀਤੇ ਜਲਾਲਾਬਾਦ-ਫਾਜ਼ਿਲਕਾ ਰੋਡ ’ਤੇ ਪੈਂਦੇ ਪਿੰਡ ਲਮੋਚੜ ਕਲਾਂ ਅਤੇ ਸੁਖੇਰਾ ਬੋਦਲਾ ਦੇ ਵਿਚਾਲੇ ਪੰਜਾਬ ਰੋਡਵੇਜ ਦੀ ਬੱਸ ਦੀ ਐਕਟਿਵਾ ਨਾਲ ਟੱਕਰ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬਸ ਜੋ ਕਿ ਫਾਜ਼ਿਲਕਾ ਤੋਂ ਫਿਰੋਜ਼ਪੁਰ ਵਾਇਆ ਅੰਮ੍ਰਿਤਸਰ ਨੂੰ ਜਾ ਰਹੀ ਸੀ ਅਤੇ ਇਸ ਦੇ ਅੱਗੇ ਇਕ ਐਕਟੀਵਾ ’ਤੇ ਪਤੀ-ਪਤਨੀ ਜਲਾਲਾਬਾਦ ਵੱਲ ਆ ਰਹੇ ਸੀ ਅਤੇ ਰਸਤੇ ਵਿਚ ਪਿੰਡ ਸੋਹਣਾ ਸਾਂਦੜ ਅਤੇ ਲਮੋਚੜ ਕਲਾਂ ਦੇ ਵਿਚਕਾਰ ਐੱਫ. ਐੱਫ. ਰੋਡ ’ਤੇ ਪਿੱਛੇ ਤੋਂ ਬੱਸ ਦੀ ਟੱਕਰ ਹੋ ਗਈ। ਇਸ ਵਾਪਰੇ ਹਾਦਸੇ ’ਚ ਐਕਟੀਵਾ ’ਤੇ ਸਵਾਰ ਪਤੀ-ਪਤਨੀ ਸੜਕ ’ਤੇ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਇਥੇ ਡਾਕਟਰਾਂ ਵੱਲੋਂ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੀਮਾ ਰਾਣੀ (34) ਅਤੇ ਜ਼ਖ਼ਮੀ ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਲੱਖਾ ਮੁਸਾਹਿਬ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਔਰਤ ਨੂੰ ਬੇਹੋਸ਼ ਕਰ ਕੀਤਾ ਵੱਡਾ ਕਾਂਡ, ਪੁਲਸ ਨੇ ਚਾਰ ਵਿਅਕਤੀਆਂ ਨੂੰ ਸਕਾਰਪੀਓ ਸਮੇਤ ਕੀਤਾ ਗ੍ਰਿਫ਼ਤਾਰ
ਜ਼ਖ਼ਮੀ ਸੁਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪਿੰਡ ਲੱਖਾ ਮੁਸਾਹਿਬ ਤੋਂ ਜਲਾਲਾਬਾਦ ਨੂੰ ਐਕਟੀਵਾ ’ਤੇ ਆ ਰਹੇ ਸੀ ਅਤੇ ਰਸਤੇ ਵਿਚ ਪੰਜਾਬ ਰੋਡਵੇਜ ਦੀ ਬੱਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਦੇ ਨਾਲ ਉਨ੍ਹਾਂ ਦੇ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ, ਜਦੋਂ ਕਿ ਉਸ ਨੂੰ ਗੰਭੀਰ ਰੂਪ ’ਚ ਸੱਟਾਂ ਲੱਗ ਗਈਆਂ ਹਨ। ਹਾਦਸਾਗ੍ਰਸਤ ਪਤੀ-ਪਤਨੀ ਦੇ 3 ਬੱਚੇ ਹਨ ਅਤੇ ਜ਼ਖ਼ਮੀ ਸੁਰਿੰਦਰ ਸਿੰਘ ਮਿਹਨਤ-ਮਜ਼ਦੂਰੀ ਕਰਦਾ ਹੈ। ਇਸ ਹਾਦਸੇ ’ਚ ਐਕਟੀਵਾ ਦਾ ਵੀ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਸਹੁਰਿਆਂ ਨੇ ਨੂੰਹ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪਤੀ ਸਮੇਤ ਸੱਸ-ਸਹੁਰਾ ਹੋਏ ਫ਼ਰਾਰ
ਓਧਰ ਜਿਵੇਂ ਹੀ ਇਸ ਹਾਦਸੇ ਬਾਰੇ ਥਾਣਾ ਸਦਰ ਦੇ ਅਧੀਨ ਪੈਂਦੀ ਪੁਲਸ ਚੌਕੀ ਘੁਬਾਇਆ ਦੀ ਪੁਲਸ ਨੂੰ ਪਤਾ ਚੱਲਿਆ ਤਾਂ ਮੌਕੇ ’ਤੇ ਪੁਲਸ ਪਾਰਟੀ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ’ਤੇ ਮੁਕੱਦਮਾ ਦਰਜ ਕਰ ਕੇ ਔਰਤ ਦੀ ਮ੍ਰਿਤਕ ਦੇਹ ਨੂੰ ਪੋਸਟਰਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8