ਕੈਨੇਡਾ ਦਾ ਪੁਲਸ ਅਫਸਰ ਬਣ ਕੇ ਬਜ਼ੁਰਗ ਨਾਲ ਮਾਰੀ 4 ਲੱਖ ਦੀ ਠੱਗੀ

Thursday, Nov 28, 2024 - 08:14 AM (IST)

ਕੈਨੇਡਾ ਦਾ ਪੁਲਸ ਅਫਸਰ ਬਣ ਕੇ ਬਜ਼ੁਰਗ ਨਾਲ ਮਾਰੀ 4 ਲੱਖ ਦੀ ਠੱਗੀ

ਜਗਰਾਓਂ (ਮਾਲਵਾ) : ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਕੇ ਠੱਗੀਆਂ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਨਿੱਤ ਲੋਕਾਂ ਦੇ ਲੱਖਾਂ ਰੁਪਏ ਇਕ ਫੋਨ ਕਰਕੇ ਹੀ ਆਪਣੇ ਖਾਤਿਆਂ ਵਿਚ ਟ੍ਰਾਂਸਫਰ ਕਰਵਾ ਲਏ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸਾਈਬਰ ਕ੍ਰਾਈਮ ਵਿਖੇ ਦਰਜ ਕੀਤਾ ਗਿਆ ਹੈ।

ਥਾਣਾ ਸਾਈਬਰ ਕ੍ਰਾਈਮ ਦੇ ਏ. ਐੱਸ. ਆਈ. ਸ਼ੇਰਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਚੌਕੀਮਾਨ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਪੁੱਤਰ ਦਿਆਲ ਸਿੰਘ ਨੇ ਇਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 18 ਅਕਤੂਬਰ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਕਿਹਾ ਸੀ ਕਿ ਉਹ ਕੈਨੇਡਾ ਪੁਲਸ ਅਫਸਰ ਬੋਲ ਰਿਹਾ ਹੈ ਅਤੇ ਤੇਰੇ ਲੜਕੇ ਤੋਂ ਕੈਨੇਡਾ ਵਿਚ ਐਕਸੀਡੈਂਟ ਹੋ ਗਿਆ ਹੈ ਅਤੇ ਇਸ ਐਕਸੀਡੈਂਟ ਦੌਰਾਨ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਕਰਕੇ ਤੇਰੇ ਲੜਕੇ ਨੂੰ ਉਮਰ ਕੈਦ ਹੋ ਜਾਵੇਗੀ ਅਤੇ ਜੇਕਰ ਉਸ ਨੇ ਆਪਣੇ ਬੇਟੇ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਹੁਣੇ ਹੀ 4 ਲੱਖ ਰੁਪਏ ਉਸ ਦੇ ਬੈਂਕ ਅਕਾਊਂਟ ਵਿਚ ਭੇਜੇ, ਜਿਸ ’ਤੇ ਭੁਪਿੰਦਰ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਚੌਕੀਮਾਨ ਤੋਂ ਆਪਣੇ ਅਤੇ ਆਪਣੀ ਪਤਨੀ ਸੁਖਵਿੰਦਰ ਕੌਰ ਦੇ ਸਾਂਝੇ ਅਕਾਊਂਟ ਤੋਂ 4 ਲੱਖ ਰੁਪਏ ਉਸ ਦੇ ਖਾਤੇ ਵਿਚ ਆਰ. ਟੀ. ਜੀ. ਐੱਸ. ਕਰਵਾ ਦਿੱਤੇ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ

ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਲੜਕੇ ਰਜਿੰਦਰ ਸਿੰਘ ਨਾਲ ਕੈਨੇਡਾ ਗੱਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਜਾਣ ਠੱਗ ਵੱਲੋਂ ਉਸ ਨਾਲ ਝੂਠ ਬੋਲ ਕੇ ਠੱਗੀ ਮਾਰ ਲਈ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਨ ਮਗਰੋਂ ਥਾਣਾ ਸਾਈਬਰ ਕ੍ਰਾਈਮ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News