ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ ''ਥੱਪੜ'' ਨੇ ਲੈ ਲਈ ਬਜ਼ੁਰਗ ਦੀ ਜਾਨ
Tuesday, Sep 03, 2024 - 02:12 AM (IST)
ਲੁਧਿਆਣਾ (ਗੌਤਮ)- ਦੁੱਗਰੀ ਕੋਲ ਸਥਿਤ ਬਸੰਤ ਐਵੇਨਿਊ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨਵੀਂ ਬਣ ਰਹੀ ਕੋਠੀ ’ਚ ਸਕਿਓਰਿਟੀ ਗਾਰਡ ਦਾ ਕੰਮ ਕਰ ਰਹੇ 2 ਵਿਅਕਤੀਆਂ ਦਾ ਆਪਸ ’ਚ ਝਗੜਾ ਹੋ ਗਿਆ, ਜਿਸ ’ਤੇ ਇਕ ਬਜ਼ੁਰਗ ਗਾਰਡ ਨੇ ਦੂਜੇ ਗਾਰਡ ਨੂੰ ਥੱਪੜ ਮਾਰ ਦਿੱਤਾ।
ਜਦੋਂ ਦੂਜੇ ਗਾਰਡ ਦੇ ਬੇਟੇ ਨੂੰ ਆਪਣੇ ਪਿਤਾ ਦੀ ਇਸ ਬੇਇੱਜ਼ਤੀ ਦਾ ਪਤਾ ਲੱਗਾ ਤਾਂ ਉਹ ਬਦਲਾ ਲੈਣ ਲਈ ਆਇਆ ਅਤੇ ਉਸ ਨੇ ਵੀ ਕੁੱਟਮਾਰ ਕਰਦੇ ਹੋਏ ਬਜ਼ੁਰਗ ਗਾਰਡ ਦੇ ਥੱਪੜ ਮਾਰ ਦਿੱਤਾ, ਜਿਸ ਕਾਰਨ ਬਜ਼ੁਰਗ ਦੀ ਹਾਲਤ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮ੍ਰਿਤਕ ਦੀ ਪਛਾਣ ਬਸੰਤ ਐਵੇਨਿਊ ਦੇ ਰਹਿਣ ਵਾਲੇ ਸਹਿਦੇਵ ਸਾਹੂ ਉਰਫ ਬੰਗਾਲੀ (60) ਵਜੋਂ ਕੀਤੀ ਹੈ।
ਇਹ ਵੀ ਪੜ੍ਹੋ- ਸਖ਼ਤ ਹੋਇਆ ਪ੍ਰਸ਼ਾਸਨ ; ਪਲਾਟ 'ਚ ਮਿਲੀ ਗੰਦਗੀ ਜਾਂ ਕੁੱਤੇ ਨੇ ਸੜਕ 'ਤੇ ਕੀਤੀ 'ਪੌਟੀ' ਤਾਂ ਮਾਲਕ ਨੂੰ ਹੋਵੇਗਾ ਜੁਰਮਾਨਾ
ਇੰਸ. ਹਰਸ਼ਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਅਜੇ ਸਹਿਦੇਵ ਸਾਹੂ ਦੇ ਪਰਿਵਾਰ ਵਾਲੇ ਆਪਣੇ ਪਿੰਡ ਤੋਂ ਨਹੀਂ ਆਏ। ਮੰਗਲਵਾਰ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਕਾਰਨਾਂ ਦਾ ਪਤਾ ਲੱਗ ਸਕੇਗਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਸਹਿਦੇਵ ਅਤੇ ਉਸ ਦਾ ਸਾਥੀ ਪ੍ਰੇਮ ਲਾਲ ਦੋਵੇਂ ਹੀ ਕਿਸੇ ਕਾਰੋਬਾਰੀ ਦੀ ਨਵੀਂ ਬਣ ਰਹੀ ਕੋਠੀ ’ਚ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਸਨ। ਸੋਮਵਾਰ ਨੂੰ ਦੋਵਾਂ ਦੀ ਆਪਸ ’ਚ ਕਿਸੇ ਗੱਲ ਕਰ ਕੇ ਬਹਿਸ ਹੋ ਗਈ। ਵਿਵਾਦ ਵਧਣ ਕਾਰਨ ਸਹਿਦੇਵ ਨੇ ਪ੍ਰੇਮ ਲਾਲ ਨੂੰ ਥੱਪੜ ਮਾਰ ਦਿੱਤਾ। ਲੋਕਾਂ ਨੇ ਝਗੜਾ ਖ਼ਤਮ ਕਰਦੇ ਹੋਏ ਦੋਵਾਂ ਨੂੰ ਸ਼ਾਂਤ ਕਰ ਦਿੱਤਾ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਪ੍ਰੇਮ ਲਾਲ ਆਪਣੇ ਘਰ ਚਲਾ ਗਿਆ ਅਤੇ ਘਰ ਜਾ ਕੇ ਆਪਣੇ ਬੇਟੇ ਨੂੰ ਇਸ ਝਗੜੇ ਬਾਰੇ ਦੱਸਿਆ, ਜਿਸ ’ਤੇ ਗੁੱਸੇ ’ਚ ਪ੍ਰੇਮ ਲਾਲ ਦਾ ਪੁੱਤ ਆਪਣੇ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਆਇਆ ਅਤੇ ਉਸ ਨੇ ਬਹਿਸ ਕਰਦੇ ਹੋਏ ਬਜ਼ੁਰਗ ਦੇ ਥੱਪੜ ਮਾਰ ਦਿੱਤਾ, ਜਿਸ ਕਾਰਨ ਬਜ਼ੁਰਗ ਬੇਹੋਸ਼ ਹੋ ਗਿਆ। ਬਾਅਦ ’ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e