ਗੋਲੀ ਵੱਜਣ ਨਾਲ ਸਾਬਕਾ ਫੌਜੀ ਦੀ ਮੌਤ
Wednesday, Mar 14, 2018 - 07:12 AM (IST)

ਨਾਭਾ(ਜੈਨ, ਭੂਪਾ) - ਥਾਣਾ ਸਦਰ ਦੇ ਪਿੰਡ ਲੱਧਾਹੇੜੀ ਵਿਖੇ ਇਕ ਸਾਬਕਾ ਫੌਜੀ ਸੁਖਬੀਰ ਸਿੰਘ (50) ਪੁੱਤਰ ਬਾਬੂ ਸਿੰਘ ਦੀ ਸ਼ੱਕੀ ਹਾਲਤ ਵਿਚ ਗੋਲੀ ਵੱਜਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬੰਦੂਕ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਵੱਜੀ। ਐੈੱਸ. ਐੈੱਚ. ਓ. ਅਨੁਸਾਰ ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।