ਕੁੱਤਾ ਅੱਗੇ ਆਉਣ ਨਾਲ ਪਲਟ ਗਿਆ ਟ੍ਰੈਕਟਰ, ਉੱਪਰ ਬੈਠੇ ਨੌਜਵਾਨ ਦੀ ਹੋਈ ਦਰਦਨਾਕ ਮੌਤ
Wednesday, Jul 23, 2025 - 03:37 PM (IST)

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਵਿਖੇ ਇਕ ਦੁੱਖਦਾਈ ਸੜਕ ਹਾਦਸੇ 'ਚ ਟਰੈਕਟਰ ਪਲਟਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏ.ਐੱਸ.ਆਈ. ਗੁਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇਕ ਕਿਸਾਨ ਵੱਲੋਂ ਆਪਣੇ ਟਰੈਕਟਰ 'ਤੇ ਪ੍ਰਵਾਸੀ ਮਜ਼ਦੂਰ ਨੂੰ ਬਿਠਾ ਕੇ ਸੜਕ ਰਾਹੀਂ ਪਿੰਡ ਵੱਲ ਆ ਰਿਹਾ ਸੀ। ਰਸਤੇ 'ਚ ਅਚਾਨਕ ਇਕ ਕੁੱਤਾ ਅੱਗੇ ਆ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਗਿਆ ਅਤੇ ਸੜਕ ਉੱਪਰ ਪਲਟ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਸ ਹਾਦਸੇ ਦੌਰਾਨ ਟਰੈਕਟਰ 'ਤੇ ਬੈਠਾ ਪ੍ਰਵਾਸੀ ਮਜ਼ਦੂਰ ਕੁੰਦਨ ਰਾਏ ਵਾਸੀ ਬਿਹਾਰ ਡਿੱਗ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਟਰੈਕਟਰ ਚਾਲਕ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਲਿਆਂਦਾ ਗਿਆ। ਡਾਕਟਰਾਂ ਵੱਲੋਂ ਮਜ਼ਦੂਰ ਕੁੰਦਨ ਰਾਏ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਜਦਕਿ ਚਾਲਕ ਦਾ ਇਲਾਜ ਜਾਰੀ ਹੈ। ਇਸ ਮੌਕੇ ਪੁਲਸ ਪਹੁੰਚੀ ਤੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੇ ਪਿਤਾ ਬਿੱਲੂ ਰਾਏ ਦੇ ਬਿਆਨਾਂ 'ਤੇ ਅਧਾਰਤ ਧਾਰਾ 194 ਬੀ. ਐੱਨ. ਐੱਸ. ਅਨੁਸਾਰ ਥਾਣਾ ਮਹਿਲ ਕਲਾਂ ਵਿਖੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8