ਘਰ ਢਾਹੁੰਦੇ ਸਮੇਂ ਡਿੱਗਣ ਨਾਲ ਮਜ਼ਦੂਰ ਦੀ ਮੌਤ
Monday, Jul 21, 2025 - 03:51 PM (IST)

ਬਠਿੰਡਾ (ਸੁਖਵਿੰਦਰ) : ਪ੍ਰਤਾਪ ਨਗਰ ਵਿਚ ਇੱਕ ਘਰ ਢਾਹੁੰਦੇ ਸਮੇਂ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧ ਵਿਚ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ, ਵਾਸੀ ਲਾਲ ਸਿੰਘ ਬਸਤੀ ਨੇ ਦੱਸਿਆ ਕਿ ਮੁਲਜ਼ਮ ਦੇਵੀ ਲਾਲ ਦਾ ਘਰ ਢਾਹੁਣ ਲਈ ਮਿਸਤਰੀ ਮੱਖਣ ਸਿੰਘ ਆਪਣੇ ਭਰਾ ਜਸਪਾਲ ਸਿੰਘ, ਜੋ ਕਿ ਦਿਹਾੜੀਦਾਰ ਮਜ਼ਦੂਰ ਸੀ, ਨੂੰ ਆਪਣੇ ਨਾਲ ਲੈ ਗਿਆ ਸੀ।
ਦੋਹਾਂ ਨੇ ਮਿਲ ਕੇ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਉਸ ਦੇ ਭਰਾ ਨੂੰ ਇਮਾਰਤ 'ਤੇ ਚੜ੍ਹਾਇਆ ਅਤੇ ਘਰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਸਪਾਲ ਸਿੰਘ ਛੱਤ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਦੋਵੇਂ ਮੁਲਜ਼ਮ ਜ਼ਿੰਮੇਵਾਰ ਹਨ। ਕੈਨਾਲ ਕਾਲੋਨੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।