ਕਰੰਟ ਲੱਗਣ ਨਾਲ ਟਰੱਕ ਡਰਾਈਵਰ ਦੀ ਮੌਤ, ਘਟਨਾ CCTV ''ਚ ਕੈਦ
Friday, Jul 25, 2025 - 07:12 PM (IST)

ਪਟਿਆਲਾ (ਕੰਵਲਜੀਤ ਕੰਬੋਜ਼) : ਪਟਿਆਲਾ ਦੇ ਹਲਕਾ ਸਮਾਣਾ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਥੇ ਸੀਸੀਟੀਵੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਕਰੰਟ ਲੱਗਣ ਨਾਲ ਟਰੱਕ ਡਰਾਈਵਰ ਦੀ ਦਰਦਨਾਕ ਮੌਤ ਹੋਈ ਹੈ ਜਿਸ ਦੀ CCTV ਤਸਵੀਰਾਂ ਦੇਖ ਕੇ ਹਰ ਇੱਕ ਦੀ ਰੂਹ ਕੰਬ ਜਾਏਗੀ। ਮ੍ਰਿਤਕ ਵਿਆਕਤੀ 9 ਬੱਚਿਆਂ ਦਾ ਪਿਓ ਸੀ। ਪਰਿਵਾਰ ਦੇ ਵਿੱਚ 7 ਬੇਟੀਆਂ ਅਤੇ 2 ਬੇਟੇ ਹਨ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਉਮਰ ਮੁਹੰਮਦ ਸੀ, ਜਿਹੜਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਸਮਾਣਾ ਭਵਾਨੀਗੜ੍ਹ ਰੋਡ ਦੇ ਉੱਪਰ ਪੈਂਦੀ ਇੱਕ ਫੈਕਟਰੀ ਦੇ 'ਚ ਮੱਧ ਪ੍ਰਦੇਸ਼ ਤੋਂ ਟਰੱਕ ਦੇ 'ਚ ਸਾਮਾਨ ਭਰ ਕੇ ਲੈ ਕੇ ਆਇਆ ਸੀ। ਉਹ ਉਤਾਰਨ ਦੇ ਲਈ ਜਿਸ ਤਰ੍ਹਾਂ ਹੀ ਸਾਮਾਨ ਟਰੱਕ ਦੇ ਵਿੱਚੋਂ ਉਤਾਰ ਕੇ ਟਰੱਕ ਦਾ ਪਿਛਲਾ ਗੇਟ ਬੰਦ ਕਰਨ ਲੱਗਿਆ ਤਾਂ 11,000 ਵੋਲਟ ਅਤੇ 66 ਕੇਵੀ ਵੋਲਟ ਦੀ ਤਾਰਾਂ ਦਾ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਇਸ ਘਟਨਾ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਸ ਮੌਕੇ ਬਿਜਲੀ ਮਹਿਕਮੇ ਦੀ ਵੱਡੀਲਾਪਰਵਾਹੀ ਦੇਖਣ ਨੂੰ ਮਿਲੀ ਜਿਸ ਕਰ ਕੇ ਇੱਕ ਵਿਆਕਤੀ ਦੀ ਜਾਨ ਚਲੀ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਟੀ ਸਮਾਣਾ ਦੀ ਪੁਲਸ ਟੀਮ ਮੌਕੇ ਪਰ ਪਹੁੰਚੀ ਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਮਾਣਾ ਸਿਵਲ ਹਸਪਤਾਲ ਦੀ ਮੋਰਚਰੀ ਘਰ ਦੇ 'ਚ ਰਖਵਾਇਆ ਜਿੱਥੇ ਪਰਿਵਾਰਿਕ ਮੈਂਬਰਾਂ ਨੂੰ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਪਰਿਵਾਰਿਕ ਮੈਂਬਰ ਮੌਕੇ ਪਹੁੰਚੇ ਅਤੇ ਪੋਸਟਮਾਰਟਮ ਹੁਣ ਮਗਰੋਂ ਆਪਣੇ ਮ੍ਰਿਤਕ ਵਿਆਕਤੀ ਦੀ ਡੈੱਡ ਬੋਡੀ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਲਈ ਰਵਾਨਾ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e