ਪਾਣੀ ਦੇ ਟੋਏ ’ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ
Monday, Jul 21, 2025 - 10:36 AM (IST)

ਮਮਦੋਟ (ਧਵਨ) : ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ ਪਾਣੀ ਦੇ ਟੋਏ ’ਚ ਡੁੱਬਣ ਨਾਲ ਕਰੀਬ 5 ਸਾਲਾ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਟੋਆ ਕੱਢਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ।
ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ’ਚ ਡਿੱਗ ਪਿਆ। ਜਦੋਂ ਬੱਚੇ ਨੂੰ ਘਰ ’ਚ ਨਾ ਦੇਖ ਕੇ ਮਾਂ-ਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸ ਨੂੰ ਕਿ ਤੁਰੰਤ ਹੀ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।