ਇਕ ਲੱਖ ਰੁਪਿਆ ਪੈਨਸ਼ਨ! ਫਿਰ ਵੀ ਕੂੜਾ ਚੁੱਕ ਰਹੇ ਪੰਜਾਬ ਪੁਲਸ ਦੇ ਸਾਬਕਾ DIG, ਜਾਣੋ ਕਿਉਂ

Thursday, Jul 24, 2025 - 12:38 PM (IST)

ਇਕ ਲੱਖ ਰੁਪਿਆ ਪੈਨਸ਼ਨ! ਫਿਰ ਵੀ ਕੂੜਾ ਚੁੱਕ ਰਹੇ ਪੰਜਾਬ ਪੁਲਸ ਦੇ ਸਾਬਕਾ DIG, ਜਾਣੋ ਕਿਉਂ

ਚੰਡੀਗੜ੍ਹ (ਅੰਕੁਸ਼) : ਪੰਜਾਬ ਪੁਲਸ ਦੇ ਸੇਵਾਮੁਕਤ ਡੀ. ਆਈ. ਜੀ. ਇੰਦਰਜੀਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਨੂੰ ਸਾਫ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ 'ਚ ਉਨ੍ਹਾਂ ਨੂੰ 4 ਘੰਟੇ ਲੱਗ ਜਾਂਦੇ ਹਨ। ਪੰਜਾਬ ਪੁਲਸ ਦੇ ਸੇਵਾਮੁਕਤ ਡੀ. ਆਈ. ਜੀ. ਇੰਦਰਜੀਤ ਸਿੰਘ ਸਿੱਧੂ ਕਰੀਬ 88 ਸਾਲਾਂ ਦੇ ਹਨ। ਉਹ 1981 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ, ਜੋ ਕਿ 1996 'ਚ ਡੀ. ਆਈ. ਜੀ. ਦੇ ਅਹੁਦੇ ਤੋਂ ਰਿਟਾਇਰ ਹੋਏ। ਕਰੀਬ ਇਕ ਲੱਖ ਰੁਪਏ ਪੈਨਸ਼ਨ ਲੈਣ ਵਾਲੇ ਇਸ ਅਧਿਕਾਰੀ ਨੂੰ ਸੜਕਾਂ ਤੋਂ ਕੂੜਾ ਚੁੱਕਣ 'ਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਨੂੰ ਵੱਡਾ ਖ਼ਤਰਾ! ਰਿਪੋਰਟ ਪੜ੍ਹ ਹਰ ਕੋਈ ਰਹਿ ਜਾਵੇਗਾ ਹੈਰਾਨ

ਅਧਿਕਾਰੀ ਨੇ ਦੱਸਿਆ ਕਿ ਇਕ ਵਾਰ ਉਹ ਵਿਦੇਸ਼ ਗਏ। ਗੱਡੀ 'ਚ ਸਫ਼ਰ ਦੌਰਾਨ ਕੁੱਝ ਖਾਣ ਤੋਂ ਬਾਅਦ ਉਹ ਖ਼ਾਲੀ ਪੈਕਟ ਬਾਹਰ ਸੁੱਟਣ ਲੱਗੇ ਤਾਂ ਨਾਲ ਵਾਲੇ ਸਾਥੀ ਨੇ ਕਿਹਾ ਕਿ ਇੱਥੇ ਇਸ ਚੀਜ਼ ਦਾ ਚਲਾਨ ਹੋ ਜਾਵੇਗਾ। ਇਸ ਤੋਂ ਬਾਅਦ ਅਧਿਕਾਰੀ ਨੇ ਫ਼ੈਸਲਾ ਲਿਆ ਕਿ ਜਦੋਂ ਵਿਦੇਸ਼ 'ਚ ਸਫ਼ਾਈ ਨੂੰ ਲੈ ਕੇ ਇੰਨੀ ਜਾਗਰੂਕਤਾ ਅਤੇ ਸਖ਼ਤੀ ਹੈ ਤਾਂ ਆਪਣੇ ਭਾਰਤ 'ਚ ਕਿਉਂ ਨਹੀਂ।

ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਅਪਲਾਈ ਕਰਨ ਵਾਲਿਆਂ ਨੂੰ...

ਉਸ ਸਮੇਂ ਤੋਂ ਹੀ ਉਹ ਆਪਣੇ ਸੈਕਟਰ ਦੀ ਸਫ਼ਾਈ 'ਚ ਜੁੱਟ ਗਏ। ਹਾਲਾਂਕਿ ਉਨ੍ਹਾਂ ਦੀ ਸੇਵਾ ਨੂੰ ਦੇਖ ਲੋਕ ਉਨ੍ਹਾਂ ਨੂੰ ਕੋਈ ਵੱਡਾ ਮੈਡਲ ਦਿੱਤੇ ਜਾਣ ਦੀ ਵੀ ਮੰਗ ਕਰਦੇ ਹਨ ਪਰ ਇਸ ਅਧਿਕਾਰੀ ਦਾ ਮੰਨਣਾ ਹੈ ਕਿ ਜੇਕਰ ਲੋਕ ਸਮਝਦਾਰ ਹੋ ਜਾਣ ਅਤੇ ਕੂੜਾ-ਕਰਕਟ ਤੈਅ ਜਗ੍ਹਾ 'ਤੇ ਸੁੱਟਣ ਲੱਗ ਜਾਣ ਤਾਂ ਇਹ ਹੀ ਉਨ੍ਹਾਂ ਲਈ ਵੱਡਾ ਮੈਡਲ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News