ਵਰਕਰ ਦੀ ਹਾਦਸੇ ’ਚ ਮੌਤ ਹੋਣ ਪਿੱਛੋਂ ਫੈਕਟਰੀ ਮਾਲਕਾਂ ’ਤੇ ਸਹੂਲਤਾਂ ਦੇਣ ਤੋਂ ਮੁਨਕਰ ਹੋਣ ’ਤੇ ਕੀਤਾ ਪ੍ਰਦਰਸ਼ਨ

Wednesday, Jul 23, 2025 - 10:04 AM (IST)

ਵਰਕਰ ਦੀ ਹਾਦਸੇ ’ਚ ਮੌਤ ਹੋਣ ਪਿੱਛੋਂ ਫੈਕਟਰੀ ਮਾਲਕਾਂ ’ਤੇ ਸਹੂਲਤਾਂ ਦੇਣ ਤੋਂ ਮੁਨਕਰ ਹੋਣ ’ਤੇ ਕੀਤਾ ਪ੍ਰਦਰਸ਼ਨ

ਸਾਹਨੇਵਾਲ (ਜ.ਬ.) : ਸੜਕ ਹਾਦਸੇ ’ਚ ਇਕ ਫੈਕਟਰੀ ਵਰਕਰ ਸੁਰਿੰਦਰ ਯਾਦਵ ਵਾਸੀ ਕੰਗਣਵਾਲ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਾਥੀ ਕਰਮਚਾਰੀਆਂ ਨੇ ਫੈਕਟਰੀ ਦੇ ਬਾਹਰ ਰੋਸ ਜ਼ਾਹਿਰ ਕੀਤਾ ਗਿਆ। ਮ੍ਰਿਤਕ ਦੇ ਸਬੰਧੀਆਂ ਵਲੋਂ ਦੋਸ਼ ਲਗਾਇਆ ਗਿਆ ਕਿ ਫੈਕਟਰੀ ਮਾਲਕ ਮ੍ਰਿਤਕ ਦੀਆਂ ਜਿਵੇਂ ਬੀਮਾ, ਪੀ. ਐੱਫ. ਆਦਿ ਦੀਆਂ ਸਹੂਲਤਾਂ ਤੋਂ ਮੁਨਕਰ ਹੋ ਰਿਹਾ ਸੀ। Çਮ੍ਰਿਤਕ ਪਿਛਲੇ 25 ਸਾਲਾਂ ਤੋਂ ਵਰਿਆਮ ਸਟੀਲ ਕਾਸਟਿੰਗ ਪ੍ਰਾਈਵੇਟ ਲਿਮ. ’ਚ ਕੰਮ ਕਰ ਰਿਹਾ ਸੀ। 18 ਜੁਲਾਈ ਨੂੰ ਉਹ ਸ਼ਾਮ 7 ਵਜੇ ਦੇ ਕਰੀਬ ਕੰਮ ਖਤਮ ਕਰ ਕੇ ਫੈਕਟਰੀ ਤੋਂ ਪੈਦਲ ਘਰ ਵਾਪਸ ਆ ਰਿਹਾ ਸੀ। ਉਸ ਨੂੰ ਉਸ ਦੇ ਘਰ ਨੇੜੇ ਇਕ ਤੇਜ਼ ਰਫ਼ਤਾਰ ਬਾਈਕ ਨੇ ਟੱਕਰ ਮਾਰ ਦਿੱਤੀ। ਗੰਭੀਰ ਰੂਪ ’ਚ ਜ਼ਖਮੀ ਸੁਰਿੰਦਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : UPI ਦੇ ਨਿਯਮਾਂ 'ਚ ਵੱਡਾ ਬਦਲਾਅ, Gold loan-FD ਦੀ ਰਕਮ ਨੂੰ ਲੈ ਕੇ ਸਰਕਾਰ ਨੇ ਕੀਤਾ ਅਹਿਮ ਐਲਾਨ

ਜਦੋਂ ਸੁਰਿੰਦਰ ਦੇ ਪਰਿਵਾਰ ਮੈਂਬਰ ਉਸ ਦਾ ਬਣਦਾ ਬੀਮਾ ਅਤੇ ਪੀ. ਐੱਫ. ਬਾਰੇ ਫੈਕਟਰੀ ਪਤਾ ਕਰਨ ਲਈ ਗਏ ਤਾਂ ਫੈਕਟਰੀ ਵਾਲਿਆਂ ਨੇ ਉਨ੍ਹਾਂ ਨਾਲ ਚੰਗਾ ਵਤੀਰਾ ਨਾ ਕਰ ਕੇ ਉਨ੍ਹਾਂ ਨੂੰ ਧਮਕਾ ਕੇ ਵਾਪਸ ਮੋੜ ਦਿੱਤਾ, ਜਿਸ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਸਬੰਧੀਆਂ ਨੇ ਫੈਕਟਰੀ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਚਿਤਰੰਜਨ ਕੁਮਾਰ, ਰਾਜ ਸਿੰਘ ਰਾਜਪੂਤ, ਉਪੇਂਦਰ ਯਾਦਵ, ਅਨੀਸ਼ ਸਿੰਘ ਅਤੇ ਪ੍ਰਭੂ ਪੰਡਿਤ ਨੇ ਕਿਹਾ ਕਿ ਸੁਰਿੰਦਰ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਵੀ ਮੈਨੇਜਮੈਂਟ ਨੇ ਮੁਆਵਜ਼ੇ ਸਬੰਧੀ ਕੋਈ ਠੋਸ ਭਰੋਸਾ ਨਹੀਂ ਦਿੱਤਾ। ਦੂਜੇ ਪਾਸੇ ਫੈਕਟਰੀ ਦੇ ਜਨਰਲ ਮੈਨੇਜਰ ਅਰੁਣ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸੁਰਿੰਦਰ ਦੇ ਪੀ. ਐੱਫ. ’ਚੋਂ ਜੋ ਵੀ ਰਕਮ ਬਕਾਇਆ ਹੈ, ਉਹ ਪਰਿਵਾਰ ਨੂੰ ਦਿੱਤੀ ਜਾਵੇਗੀ।

ਇਸ ਮਾਮਲੇ ’ਚ ਚੌਕੀ ਕੰਗਣਵਾਲ ਦੇ ਇੰਚਾਰਜ ਮੇਵਾ ਸਿੰਘ ਨੇ ਕਿਹਾ ਕਿ ਧਰਨਾ ਪ੍ਰਦਰਸ਼ਨ ਵਰਗੀ ਕੋਈ ਗੱਲ ਨਹੀਂ। ਐਕਸੀਡੈਂਟ ’ਚ ਹੋਈ ਮੌਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਵਿਅਕਤੀ ਨੂੰ ਪੁਲਸ ਜਲਦੀ ਹੀ ਫੜ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News